ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੀ ਸਿੱਖ ਲੜਕੀ ਰੇਸ਼ਮ ਕੌਰ (16 ਸਾਲ) ਪੁੱਤਰੀ ਅਮਰ ਸਿੰਘ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਬੰਧਿਤ ਪੁਲਿਸ ਥਾਣੇ ਵਲੋਂ ਇਸ ਬਾਰੇ ਮਾਮਲਾ ਦਰਜ ਕਰਕੇ ਅਗਵਾਕਾਰਾਂ ਅਤੇ ਪੀੜਤ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਸੂਤਰਾਂ ਦੀ ਮੰਨੀਏ ਤਾਂ ਰੇਸ਼ਮ ਕੌਰ ਦਾ ਦਰਗਾਹ ਅਮਰੁਤ ਸ਼ਰੀਫ਼ ਵਿਚ ਧਰਮ ਪਰਿਵਰਤਨ ਕਰਾਏ ਜਾਣ ਤੋਂ ਬਾਅਦ ਵਜ਼ੀਰ ਹੁਸੈਨ ਪੁੱਤਰ ਦਿਲ ਮੁਰਾਦ ਖ਼ਾਨ ਨਿਵਾਸੀ ਪਿੰਡ ਸੋਹਨੀਪੁਰ, ਤਹਿਸੀਲ ਜਾਟ ਪਤ, ਜ਼ਿਲ੍ਹਾ ਜਫ਼ਰਾਬਾਦ ਨਾਲ ਨਿਕਾਹ ਕਰਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਜ਼ੀਰ ਹੁਸੈਨ ਨੇ ਇਸਲਾਮ ਕਬੂਲ ਕਰਨ ਉਪਰੰਤ ਰੇਸ਼ਮ ਕੌਰ ਤੋਂ ਬੀਬੀ ਬਸ਼ਿਰਨ ਬਣੀ ਆਪਣੀ ਪਤਨੀ ਵਲੋਂ ਅਦਾਲਤ ਵਿਚ ਅਪੀਲ ਦਾਇਰ ਕਰਕੇ ਕਥਿਤ ਅਗਵਾ ਦਾ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ। ਉਸ ਵਲੋਂ ਅਦਾਲਤ ਵਿਚ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਅਤੇ ਨਿਕਾਹਨਾਮਾ ਵੀ ਪੇਸ਼ ਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …