15.2 C
Toronto
Monday, September 15, 2025
spot_img
Homeਦੁਨੀਆਰਣਜੀਤ ਸਿੰਘ ਦੇ ਫਰਾਂਸ ਵਿਚ ਡਿਪਟੀ ਮੇਅਰ ਬਣਨ ਨਾਲ ਪਿੰਡ ਸੇਖਾ 'ਚ...

ਰਣਜੀਤ ਸਿੰਘ ਦੇ ਫਰਾਂਸ ਵਿਚ ਡਿਪਟੀ ਮੇਅਰ ਬਣਨ ਨਾਲ ਪਿੰਡ ਸੇਖਾ ‘ਚ ਖੁਸ਼ੀ ਦੀ ਲਹਿਰ

ਦਸਤਾਰ ਪਹਿਨਣ ‘ਤੇ ਕਾਲਜ ‘ਚੋਂ ਕੱਢ ਦਿੱਤਾ ਸੀ ਰਣਜੀਤ ਨੂੰ
ਗੁਰਦਾਸਪੁਰ/ਬਿਊਰੋ ਨਿਊਜ਼
ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਤੋਂ ਕਾਫ਼ੀ ਸਮਾਂ ਪਹਿਲਾਂ ਫਰਾਂਸ ਗਏ ਨੌਜਵਾਨ ਰਣਜੀਤ ਸਿੰਘ ਦੇ ਫਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣੇ ਜਾਣ ‘ਤੇ ਪਿੰਡ ਸੇਖਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਨੇ ਸੋਬਨ ਯੂਨੀਵਰਸਿਟੀ ਤੋਂ ਕਾਨੂੰਨ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਇਸ ਸਮੇਂ ਸਿੱਖਜ਼ ਆਫ਼ ਫਰਾਂਸ ਸੰਸਥਾ ਦੇ ਪ੍ਰਧਾਨ ਵੀ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2004 ਵਿਚ ਉਨ੍ਹਾਂ ਨੂੰ ਦਸਤਾਰ ਪਹਿਨਣ ‘ਤੇ ਕਾਲਜ ਵਿਚੋਂ ਕੱਢ ਦਿੱਤਾ ਗਿਆ ਸੀ ਪਰ ਉਨ੍ਹਾਂ ਵਲੋਂ ਹੌਸਲਾ ਨਹੀਂ ਹਾਰਿਆ ਗਿਆ। ਅੱਜ ਲੋਕਾਂ ਦੇ ਪਿਆਰ ਦੀ ਬਦੌਲਤ ਉਹ ਡਿਪਟੀ ਮੇਅਰ ਦੇ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪਿੰਡ ਸੇਖਾ ਦੇ ਨਾਲ-ਨਾਲ ਜ਼ਿਲ੍ਹਾ ਗੁਰਦਾਸਪੁਰ ਦਾ ਵੀ ਮਾਣ ਵਧਿਆ ਹੈ।

RELATED ARTICLES
POPULAR POSTS