ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਜਾ ਸਕੋਗੇ ਆਸਟਰੇਲੀਆ
ਨਵੀਂ ਦਿੱਲੀ : ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ਨੂੰ ਆਸਟਰੇਲੀਆ ਵਿਚ ਟਰੈਵਲ ਅਪਰੂਵਲ ਮਿਲ ਗਈ ਹੈ। ਯਾਨੀ, ਹੁਣ ਕੋਵੈਕਸੀਨ ਲਗਵਾਉਣ ਵਾਲਾ ਕੋਈ ਵੀ ਭਾਰਤੀ ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਆਸਟਰੇਲੀਆ ਜਾ ਸਕੇਗਾ ਅਤੇ ਉਸ ਨੂੰ 14 ਦਿਨ ਕੁਆਰਨਟੀਨ ਨਹੀਂ ਹੋਣਾ ਪਵੇਗਾ। ਆਸਟਰੇਲੀਆ ਸਰਕਾਰ ਨੇ ਇਹ ਫੈਸਲਾ ਕੋਵੈਕਸੀਨ ‘ਤੇ ਹੋਣ ਵਾਲੀ ਡਬਲਿਊ. ਐਚ. ਓ. ਦੀ ਬੈਠਕ ਤੋਂ ਦੋ ਦਿਨ ਪਹਿਲਾਂ ਲਿਆ ਹੈ। ਧਿਆਨ ਰਹੇ ਕਿ ਤਿੰਨ ਨਵੰਬਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਮੀਟਿੰਗ ਹੋਣ ਵਾਲੀ ਹੈ। ਕੋਵੈਕਸੀਨ ਬਣਾਉਣ ਵਾਲੀ ਭਾਰਤ ਬਾਇਓਟੈਕ ਕੰਪਨੀ ਨੂੰ ਉਮੀਦ ਹੈ ਕਿ ਇਸ ਬੈਠਕ ਵਿਚ ਡਬਲਿਊ.ਐਚ.ਓ. ਉਨ੍ਹਾਂ ਦੀ ਵੈਕਸੀਨ ਨੂੰ ਐਮਰਜੈਂਸੀ ਅਪਰੂਵਲ ਦੇ ਦੇਵੇਗਾ। ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਨੇ ਵੈਕਸੀਨ ਦੀ ਅਪਰੂਵਲ ਲਈ 19 ਅਪ੍ਰੈਲ ਨੂੰ ਡਬਲਿਊ.ਐਚ.ਓ. ਨੂੰ ਅਰਜ਼ੀ ਦਿੱਤੀ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …