ਸਰਪੰਚਾਂ ਨੂੰ ਕਿਹਾ ਇਨ੍ਹਾਂ ਦੇ ਛਿੱਤਰ ਫੇਰੋ
ਤਰਨਤਾਰਨ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਸਰਪੰਚਾਂ ਨੂੰ ਸ਼ਰੇਆਮ ਆਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੇਲੋੜਾ ਬੋਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ। ਉਸ ਦਾ ਕੋਈ ਲਿਹਾਜ਼ ਨਾ ਕਰੋ, ਬਾਕੀ ਮੈਂ ਵੇਖ ਲਵਾਂਗਾ। ਉਨ੍ਹਾਂ ਕਿਹਾ ਹੈ ਕਿ ਕੋਈ ਅਕਾਲੀ ਦਲ ਦੀ ਪੱਗ ਨੂੰ ਹੱਥ ਪਾਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਲਟੋਹਾ ਦਾ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸੀ।
ਜ਼ਿਕਰਯੋਗ ਹੈ ਕਿ ਕਸਬਾ ਭਿਖੀਵਿੰਡ ਵਿੱਚ ਹੋਈ ਅਕਾਲੀ ਦਲ ਦੇ ਐਸ.ਸੀ. ਵਿੰਗ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਪਹੁੰਚੇ ਸਨ। ਵਲਟੋਹਾ ਨੇ ਦੂਸਰੀਆਂ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਮੁੱਦੇ ਦੀ ਰਾਜਨੀਤੀ ਕਰਨ ਨਾ ਕਿ ਕਿਸੇ ‘ਤੇ ਜਾਤੀ ਅਟੈਕ ਕਰਨ। ਇਹ ਸਭ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਮੁੱਦਿਆਂ ‘ਤੇ ਗੱਲ ਕਰਨ ਸਾਨੂੰ ਕੋਈ ਗੁੱਸਾ ਨਹੀਂ ਪਰ ਕਿਸੇ ਨੂੰ ਵੀ ਅਕਾਲੀ ਦਲ ਖਿਲਾਫ ਗਲਤ ਨਹੀਂ ਬੋਲਣ ਦੇਵਾਂਗੇ। ਵਲਟੋਹਾ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਪਿੰਡ ਮਾੜੀ ਕੰਬੋਕੇ ਵਿੱਚ ਆਮ ਆਦਮੀ ਵਾਲੇ ਸਪੀਕਰ ਲਾ ਕੇ ਉਨ੍ਹਾਂ ਖਿਲਾਫ਼ ਗਲਤ ਬੋਲ ਰਹੇ ਸਨ। ਸਰਪੰਚ ਤੇ ਅਕਾਲੀ ਵਰਕਰਾਂ ਨੇ ਉਨ੍ਹਾਂ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਉੱਥੋਂ ਭਜਾਇਆ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …