-3.2 C
Toronto
Monday, December 22, 2025
spot_img
Homeਦੁਨੀਆਜੀ-20 ਵਲੋਂ ਸਦੀ ਦੇ ਮੱਧ ਤੱਕ ਕਾਰਬਨ ਨਿਰਪੱਖਤਾਦੇ ਟੀਚੇ ਤੱਕ ਪਹੁੰਚਣ ਦਾ...

ਜੀ-20 ਵਲੋਂ ਸਦੀ ਦੇ ਮੱਧ ਤੱਕ ਕਾਰਬਨ ਨਿਰਪੱਖਤਾ ਦੇ ਟੀਚੇ ਤੱਕ ਪਹੁੰਚਣ ਦਾ ਵਾਅਦਾ

ਰੋਮ/ਬਿਊਰੋ ਨਿਊਜ਼ : ਵਿਸ਼ਵ ਦੇ ਸਭ ਤੋਂ ਵੱਡੇ ਅਰਥਚਾਰਿਆਂ ਦੇ ਨੇਤਾਵਾਂ ਨੇ ਇਸ ਸਦੀ ਦੇ ਮੱਧ ਤੱਕ ਕਾਰਬਨ ਨਿਰਪੱਖਤਾ ਟੀਚੇ ਤੱਕ ਪਹੁੰਚਣ ਦੇ ਵਾਅਦੇ ਨਾਲ ਜੀ-20 ਦੇ ਦੋ ਦਿਨਾਂ ਸੰਮੇਲਨ ਨੂੰ ਖ਼ਤਮ ਕਰਦਿਆਂ ਇਥੇ ਸਕਾਟਲੈਂਡ ਦੇ ਗਲਾਸਗੋ ‘ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਲਈ ਜ਼ਮੀਨ ਤਿਆਰ ਕੀਤੀ। ਜੀ-20 ਦੇ ਨੇਤਾ ਅੰਤਿਮ ਬਿਆਨ ਮੁਤਾਬਿਕ ਕੋਲੇ ਨਾਲ ਚਲਣ ਵਾਲੇ ਬਿਜਲੀ ਪਲਾਂਟਾਂ ਲਈ ਜਨਤਕ ਵਿੱਤ ਪੋਸ਼ਣ (ਫਾਇਨੈਂਸਿੰਗ) ਖ਼ਤਮ ਕਰਨ ਲਈ ਸਹਿਮਤ ਹੋਏ। ਪਰ ਘਰੇਲੂ ਪੱਧਰ ‘ਤੇ ਕੋਲੇ ਨੂੰ ਪੜਾਅਵਾਰ ਤਰੀਕੇ ਨਾਲ ਸਮਾਪਤ ਕਰਨ ਲਈ ਕੋਈ ਟੀਚਾ ਨਿਰਧਾਰਤ ਨਹੀਂ ਕਰ ਸਕੇ, ਜੋ ਭਾਰਤ ਤੇ ਚੀਨ ਸਮੇਤ ਕੋਲੇ ‘ਤੇ ਨਿਰਭਰ ਦੇਸ਼ਾਂ ਲਈ ਆਮ ਸਹਿਮਤੀ ਹੈ ਅਤੇ ਬਰਤਾਨੀਆ ਲਈ ਇਕ ਝਟਕਾ ਹੈ, ਜਿਸ ਨੇ ਗਲਾਸਗੋ ਮੀਟਿੰਗ ਤੋਂ ਪਹਿਲਾਂ ਹੋਰ ਠੋਸ ਵਚਨਬੱਧਤਾਵਾਂ ਦੀ ਉਮੀਦ ਕੀਤੀ ਗਈ ਸੀ। ਜੀ-20 ਨੇ ਗਰੀਬ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ‘ਚ ਮਦਦ ਕਰਨ ਲਈ ਸਾਲਾਨਾ 100 ਅਰਬ ਡਾਲਰ ਜੁਟਾਉਣ ਲਈ ਅਮੀਰ ਦੇਸ਼ਾਂ ਵਲੋਂ ਪਿਛਲੀ ਵਚਨਬੱਧਤਾਵਾਂ ਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਕੁਝ ਦੇਸ਼ਾਂ ਨੇ ਸ਼ੁੱਧ ਜ਼ੀਰੋ ਨਿਕਾਸੀ (ਨੈੱਟ ਜ਼ੀਰੋ ਅਮੀਸ਼ਨਸ) ਲਈ ਅੰਤਿਮ ਸਮਾਂ ਸੀਮਾ 2050 ਰੱਖੀ ਹੈ, ਜਦਕਿ ਚੀਨ, ਰੂਸ ਤੇ ਸਾਊਦੀ ਅਰਬ ਨੇ ਇਹ ਨਿਸ਼ਾਨਾ 2060 ਤੱਕ ਮਿੱਥਿਆ ਹੈ। ਰੋਮ ਸੰਮੇਲਨ ਦੌਰਾਨ ਆਗੂਆਂ ਨੇ 2021 ਦੇ ਅੰਤ ਤੱਕ ਵਿਦੇਸ਼ਾਂ ‘ਚ ਨਵੇਂ ਬੇਰੋਕ ਕੋਲਾ ਬਿਜਲੀ ਉਤਪਾਦਨ ਲਈ ਕੌਮਾਂਤਰੀ ਜਨਤਕ ਵਿੱਤ ਦੀ ਵਿਵਸਥਾ ਨੂੰ ਖਤਮ ਕਰਨ ‘ਤੇ ਸਹਿਮਤੀ ਜਤਾਈ। ਜੋ ਵਿਦੇਸ਼ਾਂ ‘ਚ ਕੋਲਾ ਪਲਾਟ ਬਣਾਉਣ ਲਈ ਵਿੱਤੀ ਸਹਾਇਤਾ ਦਾ ਹਵਾਲਾ ਦਿੰਦਾ ਹੈ, ਜਿਸ ਦੇਸ਼ ਤੋਂ ਪੱਛਮੀ ਦੇਸ਼ ਦੂਰ ਜਾ ਰਹੇ ਹਨ ਅਤੇ ਪ੍ਰਮੁੱਖ ਏਸ਼ੀਆਈ ਅਰਥਚਾਰੇ ਹੁਣ ਉਹੀ ਕਰ ਰਹੇ ਹਨ।
ਇਸ ਮੌਕੇ ਨੌਜਵਾਨ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਅਤੇ ਵੈਨੀਸਾ ਨਕਾਤੇ ਨੇ ਮੀਡੀਆ ਨੂੰ ਇਕ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਜਲਵਾਯੂ ਸੰਕਟ ਦੇ ਤਿੰਨ ਬੁਨਿਆਦੀ ਪਹਿਲੂਆਂ ‘ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਬਿਮੇਨ ਦੇ ਪ੍ਰਿੰਸ ਚਾਰਲਸ ਨੇ ਜੀ-20 ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚਮੁੱਚ ਇਹ ਧਰਤੀ ਨੂੰ ਬਚਾਉਣ ਦਾ ਆਖਰੀ ਮੌਕਾ ਹੈ। ਇਸ ਸੰਮੇਲਨ ਦੇ ਅੰਤ ਤੋਂ ਪਹਿਲਾਂ ਜੀ-20 ਆਗੂਆਂ ਨੇ ਪ੍ਰੀ-ਇੰਡਸਟਰੀਅਲ ਪੱਧਰ ‘ਤੇ ਵਿਸ਼ਵ-ਵਿਆਪੀ ਔਸਤ ਤਾਪਮਾਨ ਵਾਧਾ 1.5 ਡਿਗਰੀ ਸੈਲਸੀਅਸ ਤੱਕ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ, ਜੋ ਪੈਰਿਸ ਐਲਾਨਨਾਮੇ ਦੇ 2 ਡਿਗਰੀ ਸੈਲਸੀਅਸ ਵਾਧੇ ਤੋਂ ਘੱਟ ਹੈ। ਸੰਯੁਕਤ ਰਾਸ਼ਟਰ ਦੇ ਸਕੱਤਕ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਮੈਨੂੰ ਸਿਖਰ ਸੰਮੇਲਨ ਤੋਂ ਨਿਰਾਸ਼ਾ ਹੀ ਹੱਥ ਲੱਗੀ ਹੈ ਪਰ ਮੈਂ ਨਾਉਮੀਦ ਨਹੀਂ ਹਾਂ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਰ ਸੰਮੇਲਨ ਨੂੰ ਸਾਰਥਿਕ ਦੱਸਿਆ। ਜੀ-20 ਦਾ ਅਗਲਾ ਸੰਮੇਲਨ 2022 ‘ਚ ਇੰਡੋਨੇਸ਼ੀਆ ਤੇ 2023 ਦਾ ਭਾਰਤ ‘ਚ ਹੋਵੇਗਾ। ਮੋਦੀ ਤੇ ਹੋਰ ਆਗੂਆਂ ਵਲੋਂ ਟ੍ਰੇਵੀ ਫੁਹਾਰੇ ਦੇ ਦੀਦਾਰ : ਜੀ-20 ਸੰਮੇਲਨ ਤੋਂ ਅਲੱਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਦੇ ਹੋਰ ਆਗੂਆਂ ਨਾਲ ਮਸ਼ਹੂਰ ਟ੍ਰੇਵੀ ਫੁਹਾਰੇ ਦਾ ਦੌਰਾ ਕੀਤਾ। ਬਾਰੋਕ ਕਲਾ ਸ਼ੈਲੀ ਵਾਲਾ ਇਹ ਫੁਹਾਰਾ ਸਭ ਤੋਂ ਵੱਧ ਵੇਖੇ ਜਾਣ ਵਾਲੇ ਸਮਾਰਕਾਂ ‘ਚੋਂ ਇਕ ਹੈ ਅਤੇ ਸੈਲਾਨੀਆਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਮੋਦੀ ਵਲੋਂ ਟਰੂਡੋ ਤੇ ਹੋਰ ਆਗੂਆਂ ਨਾਲ ਮੁਲਾਕਾਤ
ਰੋਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਤੋਂ ਅਲੱਗ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਨ ਲੂੰਗ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਟੋਨੀਓ ਗੁਟਰੇਸ ਸਮੇਤ ਵਿਸ਼ਵ ਦੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਰੂਡੋ, ਬਾਈਡਨ, ਮੈਕਰੋਨ ਅਤੇ ਜੌਹਨਸਨ ਨਾਲ ਮੁਲਾਕਾਤ ਦੀਆਂ ਤਸਵੀਰਾਂ ਟਵੀਟ ਕੀਤੀਆਂ।
ਮੋਦੀ ਵੱਲੋਂ ਪੋਪ ਨੂੰ ਭਾਰਤ ਆਉਣ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਪੋਪ ਫਰਾਂਸਿਸ ਨਾਲ ਬਹੁਤ ਨਿੱਘੀ ਮੁਲਾਕਾਤ ਹੋਈ ਹੈ। ਉਨ੍ਹਾਂ ਰੋਮਨ ਕੈਥੋਲਿਕ ਚਰਚ ਦੇ ਮੁਖੀ ਨਾਲ ਕੋਵਿਡ-19 ਮਹਾਮਾਰੀ ਅਤੇ ਵਾਤਾਵਰਨ ਬਦਲਾਅ ਜਿਹੀਆਂ ਦਰਪੇਸ਼ ਚੁਣੌਤੀਆਂ ਸਮੇਤ ਵੱਖ ਵੱਖ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਪੋਪ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ ਜੋ ਉਨ੍ਹਾਂ ਸਵੀਕਾਰ ਕਰ ਲਿਆ ਹੈ।

ਵਿਕਸਤ ਦੇਸ਼ਾਂ ‘ਚ ਸਿੱਖਿਅਤ ਕਾਮਿਆਂ ਦੀ ਘਾਟ
ਹੁਨਰਮੰਦ ਕਾਮੇ ਲਿਆਉਣ ਲਈ ਵਿਕਾਸ਼ਸ਼ੀਲ ਦੇਸ਼ਾਂ ਵਿੱਚ ਲੱਗੀ ਹੋੜ
ਸਿਡਨੀ : ਵਿਕਸਤ ਦੇਸ਼ ਸਿੱਖਿਅਤ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਰੋਨਾ ‘ਤੇ ਕਾਬੂ ਪਾਉਣ ਮਗਰੋਂ ਇਨ੍ਹਾਂ ਮੁਲਕਾਂ ਵਿੱਚ ਹੁਨਰਮੰਦ ਕਾਮਿਆਂ (ਸਕਿੱਲਡ ਮਾਈਗ੍ਰੇਸ਼ਨ) ਨੂੰ ਲਿਆਉਣ ਦੀ ਹੋੜ ਲੱਗੀ ਹੋਈ ਹੈ। ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ ਹੁਨਰਮੰਦਾਂ ਦੀ ਭਾਲ ਵਿੱਚ ਹਨ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਕਾਰੋਬਾਰ ਠੱਪ ਸਨ। ਇਸ ਤੋਂ ਬਾਅਦ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਲਾਨਾ ਆਵਾਸ ਵੀਜ਼ਿਆਂ ‘ਤੇ ਰੋਕ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਆਵਾਸ ਨਾਲ ਸਬੰਧਤ ਵੈੱਬਸਾਈਟਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਆਸਟਰੇਲੀਆ ਵਿੱਚ 1,75,000, ਨਿਊਜ਼ੀਲੈਂਡ ਵਿੱਚ 70,000, ਇਟਲੀ ਵਿੱਚ 2,85,500, ਕੈਨੇਡਾ ਵਿੱਚ 3,21,045, ਯੂਕੇ ਵਿੱਚ 4,86,452, ਸਪੇਨ ਵਿੱਚ 5,60,000, ਅਮਰੀਕਾ ਵਿੱਚ 11,00,000, ਜਰਮਨੀ ਵਿੱਚ 14,00,000 ਵੀਜ਼ੇ ਦੇਣ ਦਾ ਸਾਲਾਨਾ ਪ੍ਰੋਗਰਾਮ ਹੈ। ਐੱਨਐੱਸਡਬਲਯੂ ਦੇ ਪ੍ਰੀਮੀਅਰ ਡੌਮੀਨਿਕ ਪੇਰੋਟੈਟ ਨੇ ਪਰਵਾਸੀਆਂ ਦੇ ਵੱਡੇ ਦਾਖ਼ਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਆਉਂਦੇ ਪੰਜ ਸਾਲਾਂ ਵਿੱਚ 20 ਲੱਖ ਪਰਵਾਸੀਆਂ ਦੀ ਗਿਣਤੀ ਵਧਾਉਣ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਆਵਾਸ ਨੂੰ ਸਰਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਆਸਟਰੇਲੀਆ ਨੇ ਜਨਰਲ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ (ਐਸਓਐਲ) ਵਿੱਚ ਲਗਪਗ 674 ਹੁਨਰਮੰਦ ਕਾਮਿਆਂ ਦੀ ਸੂਚੀ ਸੋਧੀ ਹੈ। ਵਧੇਰੇ ਤਰਜੀਹੀ ਵਾਲੇ 44 ਹੁਨਰਮੰਦ ਕਿੱਤਿਆਂ ਦੀ ਸੂਚੀ ਵੱਖਰੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਵੱਖ-ਵੱਖ ਇੰਜੀਨੀਅਰ, ਮੈਡੀਕਲ ਪ੍ਰਯੋਗਸ਼ਾਲਾ ਦੇ ਵਿਗਿਆਨੀ, ਨਰਸਾਂ, ਫਾਰਮਾਸਿਸਟ, ਪ੍ਰੋਗਰਾਮ ਡਿਵੈਲਪਰ ਤੇ ਹੋਰ ਟਰੇਡ ਕਿੱਤਾਕਾਰ ਹਨ। ਇਨ੍ਹਾਂ ਲਈ ਪੁਆਇੰਟ ਸਿਸਟਮ ਤਹਿਤ ਉਮਰ, ਯੋਗਤਾ, ਤਜਰਬਾ ਤੇ ਆਇਲੈਟਸ ਦੇ ਅੰਕ ਹਨ।

RELATED ARTICLES
POPULAR POSTS