ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੁਰੂ ਨਾਨਕ ਕਮਿਊਨਿਟੀ ਸਰਵਸਿਜ਼ ਫਾਊਂਡੇਸ਼ਨ ਵੱਲੋਂ ਪਿਛਲੇ ਦਿਨੀਂ ਕਰਵਾਈ ਗਈ ਗੁਰੂ ਨਾਨਕ ਕਾਰ ਰੈਲੀ ਦੇ ਪ੍ਰਬੰਧਕਾਂ ਵੱਲੋਂ ਰੈਲੀ ਦੌਰਾਨ ਵਲੰਟੀਅਰਾਂ ਵੱਲੋਂ ਪਾਏ ਯੋਗਦਾਨ ਬਦਲੇ ਉਹਨਾਂ ਦਾ ਧੰਨਵਾਦ ਕਰਦਿਆਂ ਬਰੈਂਪਟਨ ਦੇ ਪੰਜਾਬ ਸਪੋਰਟਸ ਸਟੋਰ ਵਿਖੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਹੋਏ ਕਵੀ ਦਰਬਾਰ ਦੌਰਾਨ ਕਵਿਤਾਵਾਂ ਦਾ ਦੌਰ ਵੀ ਚੱਲਿਆ। ਇਸ ਬੈਠਕ ਦੌਰਾਨ ਸੰਸਥਾ ਦੇ ਪ੍ਰਧਾਨ ਮੇਜਰ ਸਿੰਘ ਨਾਗਰਾ ਨੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਦਾ ਜ਼ਿਕਰ ਕਰਦਿਆਂ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਜਾਣਕਾਰੀ ਵੀ ਹਾਜ਼ਰੀਨ ਨਾਲ ਸਾਂਝੀ ਕੀਤੀ। ਆਪਣੀ ਛਪੀ ਪੁਸਤਕ ઑਸਭ ਕੁਝ ਖਤਰੇ ‘ਚ਼ ਹੈ਼, ਵਿੱਚੋਂ ਕੁਝ ਕਵਿਤਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਇਸ ਦੌਰਾਨ ਕਵੀ ਕਰਨ ਅਜਾਇਬ ਸਿੰਘ ਸੰਘਾ, ਕਰਮਜੀਤ ਸਿੰਘ ਗਿੱਲ ਅਤੇ ਰਮਨਦੀਪ ਕੌਰ ਨੇ ਜਿੱਥੇ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ, ਉੱਥੇ ਹੀ ਮੱਲ ਸਿੰਘ ਬਾਸੀ ਵੱਲੋਂ ਪੁਆਧੀ ਬੋਲੀ, ਉੱਥੋਂ ਦੇ ਸੱਭਿਆਚਾਰ ਅਤੇ ਪਿਛੋਕੜ ਬਾਰੇ ਸਾਂਝ ਪਾਉਂਦਿਆਂ ਪੁਆਧੀ ਬੋਲੀ ਵਿੱਚ ਕੁਝ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਵਲੰਟੀਅਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਬਲਬੀਰ ਸਿੰਘ ਸੰਧੂ, ਡਾ. ਕੁਲਦੀਪ ਕੌਰ ਅਤੇ ਨਵ ਭੱਟੀ ਆਦਿ ਵੀ ਹਾਜ਼ਰ ਸਨ।