ਬਰੈਂਪਟਨ/ ਬਿਊਰੋ ਨਿਊਜ਼
ਟੋਰਾਂਟੋ ਵਾਸੀ ਇਕ ਜੋੜਾ ਬਰੈਂਪਟਨ ‘ਚ ਸ਼ਾਪਰਸ ਵਰਲਡ ‘ਚ ਬਹੁਤ ਸਾਰੇ ਜਿਊਲਰੀ ਪੀਸ ਚੋਰੀ ਕਰਦਿਆਂ ਫੜਿਆ ਗਿਆ। ਪੁਲਿਸ ਅਨੁਸਾਰ ਚੋਰੀ ਦਾ ਇਹ ਮਾਮਲਾ 8 ਅਪ੍ਰੈਲ ਨੂੰ ਦੁਪਹਿਰੇઠ3.39ઠਵਜੇ ਦਾ ਹੈ, ਜਦੋਂ ਇਨ੍ਹਾਂ ਦੋਵਾਂ ਨੇ ਸ਼ਾਪਰਸ ਵਰਲਡ ‘ਚ ਇਕ ਜਿਊਲਰੀ ਸਟੋਰ ‘ਚ ਪ੍ਰਵੇਸ਼ ਕੀਤਾ। ઠਪੁਲਿਸ ਦਾ ਕਹਿਣਾ ਹੈ ਕਿ ਔਰਤ ਨੇ ਸਟੋਰ ਦੇ ਕਰਮਚਾਰੀ ਦਾ ਧਿਆਨ ਭਟਕਾਇਆ ਅਤੇ ਪੁਰਸ਼ ਨੇ ਕਾਊਂਟਰ ਦੇ ਪਿੱਛਿਓਂ ਬਹੁਤ ਸਾਰੇ ਜਿਊਲਰੀ ਦੇ ਪੀਸ ਚੋਰੀ ਕਰ ਲਏ। ਕਰਮਚਾਰੀ ਦਾ ਧਿਆਨ ਉਨ੍ਹਾਂ ‘ਤੇ ਜਾਣ ਤੋਂ ਪਹਿਲਾਂ ਹੀ ਦੋਵੇਂ ਸਟੋਰ ਤੋਂ ਬਾਹਰ ਨਿਕਲ ਗਏ। ਚੋਰੀ ਕੀਤੇ ਗਏ ਜਿਊਲਰੀ ਪੀਸਾਂ ਦੀ ਕੁੱਲ ਕੀਮਤ 25 ਹਜ਼ਾਰ ਡਾਲਰ ਹੈ। ਪੁਲਿਸ ਨੇ ਇਨ੍ਹਾਂ ਚੋਰਾਂ ਦੀ ਪਛਾਣ 50 ਸਾਲ ਦੇ ਪਾਲ ਡਿਕਸਨ ਅਤੇ 46 ਸਾਲ ਦੀ ਟੈਮੀ ਬਰਕੇਲ ਵਜੋਂ ਕੀਤੀ ਹੈ ਅਤੇ ਉਨ੍ਹਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …