ਬਰੈਂਪਟਨ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਦਿਨਾ ਕੈਰਾਬਰਾਮ ਮਲਟੀਕਲਚਰਲ ਫੈਸਟੀਵਲ 8-9 10 ਜੁਲਾਈ ਨੂੰ ਪ੍ਰਿਤਪਾਲ ਸਿੰਘ ਚਗੜ ਦੀ ਅਗਵਾਈ ਵਿੱਚ ਤੇ ਡਾਕਟਰ ਅਮਰਦੀਪ ਸਿੰਘ ਬਿੰਦਰਾ ਦੇ ਸਹਿਯੋਗ ਨਾਲ ਲੋਫਰਜ ਲੇਕ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿਖੇ ਅਯੋਜਿਤ ਕੀਤਾ ਗਿਆ, ਜੋ ਸਾਡੀ ਸਭਿਆਚਾਰਕ ਸਾਂਝ ਤੇ ਅਧਾਰਿਤ ਵੱਖ-ਵੱਖ ਵੰਨਗੀਆਂ ਦੀਆਂ ਆਈਟਮਾਂ ਰਾਹੀ ਸਰੋਤਿਆਂ ‘ਤੇ ਡੂੰਘੀ ਛਾਪ ਛੱਡ ਗਿਆ।
ਇਸ ਵਾਰ ਇਸ ਤਿਉਹਾਰ ਵਿੱਚ ਸੀਨੀਅਰਜ਼ ਕਲੱਬਜ ਨੇ ਵੀ ਪਾਰਕਾਂ ਵਿੱਚ ਖੇਡੀ ਜਾਂਦੀ ਸਵੀਪ ਰਾਹੀਂ ਆਪਣੀ ਹਾਜ਼ਰੀ ਦਰਜ ਕੀਤੀ। ਸੀਨੀਅਰਜ ਦੀ ਦਿਮਾਗੀ ਕਸਰਤ ਤੇ ਯਾਦਦਾਸ਼ਤ ਨੂੰ ਤਿੱਖਾ ਕਰਨ ਵਾਲੀ ਖੇਡ ਦਾ ਸਾਰਾ ਪ੍ਰਬੰਧ ਕਰਨ ਤੇ ਮੁਕਾਬਲੇ ਕਰਵਾਉਣ ਦਾ ਸਿਹਰਾ ਜੰਗੀਰ ਸਿੰਘ ਸੈਂਬੀ ਦੀ ਅਗਵਾਈ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਬਰੈਂਪਟਨ ਨੂੰ ਜਾਂਦਾ ਹੈ। ਉਹਨਾਂ ਦਾ ਸਾਥ ਨਿਭਾਉਣ ਲਈ ਕਲੱਬ ਦੇ ਅਹੁਦੇਦਾਰ ਅਮਰੀਕ ਸਿੰਘ ਕੁਮਰੀਆ, ਰਣਜੀਤ ਸਿੰਘ ਤਗੜ, ਹਰਚੰਦ ਸਿੰਘ ਬਾਸੀ ਤੇ ਮਹਿੰਦਰ ਸਿੰਘ ਮੋਹੀ ਪੂਰਾ ਸਮਾਂ ਮੁਕਾਬਲੇ ਕਰਵਾਉਣ ਲਈ ਹਾਜਰ ਰਹੇ। ਵੱਡੀ ਗਿਣਤੀ ਵਿੱਚ ਸਵੀਪ ਦੀਆਂ ਸ਼ੌਕੀ ਟੀਮਾਂ ਨੇ 9 ਜੁਲਾਈ ਨੂੰ ਇਸ ਮੁਕਾਬਲੇ ਵਿ ੱਚ ਹਿੱਸਾ ਲਿਆ।
ਵੱਖ-ਵੱਖ ਟੇਬਲਾਂ ‘ਤੇ ਮੈਚ ਇਕੋ ਸਮੇ ਸ਼ੁਰੂ ਹੋ ਗਏ ਤੇ ਸ਼ਤਰੰਜ ਦੀ ਖੇਡ ਵਾਂਗ, ਹਰ ਟੀਮ ਸ਼ਾਂਤ ਰਹਿ ਕੇ ਤੇ ਇਕ ਮਨ ਇਕ ਚਿੱਤ ਹੋ ਕੇ,ਤਾਸ਼ ਦੇ ਕਾਰਡਜ ਨਾਲ ਚਾਲਾਂ ਚਲਣ ਲਗੇ ਤੇ ਮਨੋ ਮਨੀ ਆਪਣੇ ਵਿਰੋਧੀ ਵੱਲੋ ਲਗਾਏ ਦਾਅ ਦੇ ਅਧਾਰ ‘ਤੇ ਉਸ ਕੋਲ ਹੋਣ ਵਾਲੇ ਨੰਬਰੀ ਕਾਰਡਜ ਦੇ ਅੰਦਾਜ਼ੇ ਲਾਉਣ ਲੱਗ ਗਏ ਤੇ ਉਹਨਾਂ ਨੂੰ ਖੋਹ ਲੈਣ ਦੀਆਂ ਸਕੀਮਾਂ ਵੀ ਬਣਾਉਣ ਲਗ ਪਏ।
ਫਸਵੇਂ ਮੁਕਾਬਲੇ ਹੋਣ ਪਿੱਛੋਂ ਵੇਲਜ ਆਫ ਹੰਬਰ ਸੀਨੀਅਰਜ ਕਲੱਬ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਦੇ ਸੁਰਿੰਦਰ ਸਿੰਘ ਗਰਚਾ ਤੇ ਮਨਮੋਹਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਮੈਕਲਰ ਸੀਨੀਅਰਜ ਕਲੱਬ ਵੱਲੋ ਗਿਆਨ ਸਿੰਘ ਸੰਧੂ ਤੇ ਹਰਬੰਸ ਸਿੰਘ ਸਿੱਧੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਰੋਬਰਟ ਪੋਸਟ ਸੀਨੀਅਰਜ ਕਲੱਬ ਵੱਲੋ ਬਲਵਿੰਦਰ ਸਿੰਘ ਸਿੱਧੂ ਤੇ ਮਹਿੰਦਰ ਸਿੰਘ ਮੋਹੀ ਤੀਸਰੇ ਸਥਾਨ ‘ਤੇ ਰਹੇ। ਜੇਤੂ ਟੀਮਾਂ ਨੂੰ ਪੰਜਾਬ ਪੈਵੀਲੀਅਨ ਦੇ ਦਰਸ਼ਕ ਨਾਲ ਭਰੇ ਹਾਲ ਵਿੱਚ
ਜਿੱਥੇ ਪ੍ਰਿਤਪਾਲ ਸਿੰਘ ਚਗੜ ਤੇ ਹੋਰ ਪ੍ਰਬੰਧਕਾਂ ਵੱਲੋ ਨਕਦ ਇਨਾਮ ਦਿੱਤੇ ਗਏ ਉਥੇ ਜੇਤੂ ਟੀਮਾਂ ਨੂੰ ਅਗਰਵਾਲ ਓਪਟੀਕਲਜ ਵੱਲੋ ਡਾਕਟਰ ਪੂਨਮ ਅਗਰਵਾਲ ਰਾਹੀਂ ਗੋਗਲਜ ਦੇ ਕੇ ਸਾਰੇ ਜੇਤੂਆਂ ਦਾ ਸਨਮਾਨ ਵੀ ਕੀਤਾ। ਕੁੱਲ ਮਿਲਾ ਕੇ ਇਹ ਸਾਰਾ ਸਮਾਰੋਹ ਇਕ ਯਾਦਗਾਰੀ ਬਹੁ ਮੁੱਖੀ ਫੈਸਟੀਵਲ ਹੋ ਨਿਬੜਿਆ ਜਿਸ ਵਿੱਚ ਵੱਖ-ਵੱਖ ਸਭਿਆਚਾਰਕ ਰੰਗ ਵੇਖਣ ਨੂੰ ਮਿਲੇ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨਾਲ ਫੋਨ ਨੰਬਰ 416 659 1232 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …