ਬੀਤੇ ਐਤਵਾਰ ਨੂੰ ਕਾਂਗਰਸ ਪਾਰਟੀ ਦੇ ਉਘੇ ਲੀਡਰ ਅਤੇ ਬਿਜ਼ਨਸਮੈਨ ਪਰਮਜੀਤ ਸਿੰਘ ਜੌਹਲ ਵਲੋਂ ਕੈਟਰੀਨਾ ਪੈਲਸ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੈਨੇਡਾ ਦੇ ਇੰਡਸਟਰੀ ਅਤੇ ਸਾਇੰਸ ਮਨਿਸਟਰ ਨਵਦੀਪ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਸਮਾਗਮ ਦਾ ਮਕਸਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬੀਤੇ ਦਿਨੀ ਵਿਸਾਖੀ ਮੌਕੇ ਪਾਰਲੀਮੈਂਟ ਵਿਚ ਕਾਮਾਗਾਟਾਮਾਰੂ ਦੁਖਾਂਤ ਲਈ ਮਾਫੀ ਮੰਗਣ ਦੇ ਕੀਤੇ ਐਲਾਨ ਲਈ ਧੰਨਵਾਦ ਕਰਨਾ ਸੀ। ਇਸ ਸਮਾਗਮ ਵਿਚ 100 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਜਿਹਨਾਂ ਵਿਚ ਕਮਿਊਨਿਟੀ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਲੋਕ ਸ਼ਾਮਿਲ ਸਨ। ਇਹਨੀ ਦਿਨੀਂ ਕੈਨੇਡਾ ਦੇ ਦੌਰੇ ‘ਤੇ ਆਏ ਪੰਜਾਬ ਦੇ ਕਾਂਗਰਸੀ ਲੀਡਰਾਂ ਵਿਚੋਂ ਵਿਕਰਮਜੀਤ ਚੌਧਰੀ ਅਤੇ ਹਰਮਿੰਦਰ ਸਿੰਘ ਗਿੱਲ ਵੀ ਸ਼ਾਮਿਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਨਵਦੀਪ ਬੈਂਸ ਨੇ ਆਪਣੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਬਾਰੇ ਖੁੱਲ ਕੇ ਜਾਣਕਾਰੀ ਦਿੱਤੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਭਾਈਵਾਰੇ ਲਈ ਪ੍ਰਗਟਾਏ ਸਨੇਹ ਅਤੇ ਪ੍ਰਤੀਬਧਤਾ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਵਰਣਨ ਯੋਗ ਹੈ ਕੇ ਪ੍ਰਧਾਨ ਮੰਤਰੀ ਟਰੂਡੋ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਕਾਮਾਗਾਟਾਮਾਰੂ ਦੁਖਾਂਤ ਲਈ ਮਾਫੀ ਮੰਗਣ ਦਾ ਐਲਾਨ ਕਰ ਚੁੱਕੇ ਹਨ।
ਪਰਮਜੀਤ ਸਿੰਘ ਜੌਹਲ ਵਲੋਂ ਆਯੋਜਿਤ ਸਮਾਗਮ ‘ਚ ਪਹੁੰਚੇ ਨਵਦੀਪ ਸਿੰਘ ਬੈਂਸ
RELATED ARTICLES

