ਓਟਵਾ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸਤੰਬਰ ਤੱਕ ਵੈਨਕੂਵਰ ਤੇ ਦਿੱਲੀ ਦਰਮਿਆਨ ਫਲਾਈਟਸ ਨੂੰ ਸਸਪੈਂਡ ਕਰਨ ਜਾ ਰਹੀ ਹੈ। ਇਹ ਫੈਸਲਾ ਰੂਸ ਤੇ ਯੂਕਰੇਨ ਦੀ ਏਅਰਸਪੇਸ ਵਿੱਚ ਮੌਜੂਦ ਰੀਫਿਊਲਿੰਗ ਸਟੌਪ ਉੱਤੇ ਜਾਣ ਤੋਂ ਬਚਣ ਲਈ ਕੀਤਾ ਗਿਆ ਹੈ।
ਕੈਨੇਡੀਅਨ ਏਅਰਲਾਈਨ ਨੇ ਆਖਿਆ ਕਿ ਗਰਮੀਆਂ ਵਾਲੀ ਹਵਾ ਤੇ ਸਾਊਥ ਏਸੀਆ ਵਿੱਚ ਮੌਸਮ ਦੇ ਹਾਲਾਤ ਵੀ ਇਨ੍ਹਾਂ ਫਲਾਈਟਸ ਦੀ ਇਜਾਜ਼ਤ ਨਹੀਂ ਦਿੰਦੇ। ਸਭ ਤੋਂ ਵੱਡਾ ਕਾਰਨ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਹੈ ਜਿਸ ਤੋਂ ਏਅਰਲਾਈਨਜ਼ ਬਚਣਾ ਚਾਹੁੰਦੀਆਂ ਹਨ।
ਕੈਨੇਡੀਅਨ ਏਅਰਲਾਈਨਜ਼ ਵੱਲੋਂ ਇਹ ਵੀ ਆਖਿਆ ਗਿਆ ਕਿ ਇਸ ਅਰਸੇ ਦੌਰਾਨ ਏਅਰ ਕੈਨੇਡਾ ਭਾਰਤ ਤੇ ਕੈਨੇਡਾ ਦਰਮਿਆਨ 11 ਹਫਤਾਵਾਰੀ ਉਡਾਨਾਂ ਜਾਰੀ ਰੱਖੇਗੀ ਜੋ ਕਿ ਟੋਰਾਂਟੋ ਤੇ ਮਾਂਟਰੀਅਲ ਦਰਮਿਆਨ ਹੋਣਗੀਆਂ। ਏਅਰਲਾਈਨ ਨੇ ਆਖਿਆ ਕਿ ਇਨ੍ਹਾਂ ਰੂਟਸ ਲਈ ਵੱਖਰੇ ਹਵਾਈ ਸਪੇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਆਖਿਆ ਗਿਆ ਹੈ ਕਿ ਏਅਰ ਕੈਨੇਡਾ ਭਾਰਤ ਵਿਚਲੀ ਮਾਰਕਿਟ ਲਈ ਸਮਰਪਿਤ ਹੈ ਤੇ 6 ਸਤੰਬਰ ਤੋਂ ਵੈਨਕੂਵਰ ਤੇ ਦਿੱਲੀ ਦਰਮਿਆਨ ਨੌਨ ਸਟੌਪ ਉਡਾਨਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਏਅਰ ਕੈਨੇਡਾ ਵੱਲੋਂ ਗਲੋਬਲ ਸਥਿਤੀ ਉਤੇ ਬਰੀਕੀ ਨਾਲ ਨਜਰ ਰੱਖੀ ਜਾ ਰਹੀ ਹੈ ਤੇ ਜੇ ਹਾਲਾਤ ਇਜਾਜ਼ਤ ਦੇਣਗੇ ਤਾਂ ਵੈਨਕੂਵਰ-ਦਿੱਲੀ ਰੂਟ ਉੱਤੇ ਉਡਾਨਾਂ ਜਲਦੀ ਵੀ ਸ਼ੁਰੂ ਕੀਤੀਆਂ ਜਾ ਸਕਣਗੀਆਂ।
ਏਅਰ ਕੈਨੇਡਾ ਮੁਤਾਬਕ ਜੇ ਤੁਸੀਂ 2 ਜੂਨ ਤੇ 6 ਸਤੰਬਰ ਦਰਮਿਆਨ ਵੈਨਕੂਵਰ ਤੋਂ ਦਿੱਲੀ ਜਾਣਾ ਸੀ ਜਾਂ 4 ਜੂਨ ਤੋਂ 8 ਸਤੰਬਰ ਦਰਮਿਆਨ ਦਿੱਲੀ ਤੋਂ ਵੈਨਕੂਵਰ ਜਾਣਾ ਸੀ ਤਾਂ ਤੁਹਾਨੂੰ ਆਟੋਮੈਟੀਕਲੀ, ਬਿਨਾਂ ਕਿਸੇ ਵਾਧੂ ਫੀਸ ਦੇ ਬਦਲਵੀਆਂ ਫਲਾਈਟਸ ਉੱਤੇ ਰੀ-ਸ਼ਡਿਊਲ ਕਰ ਦਿੱਤਾ ਜਾਵੇਗਾ। ਕਿਸੇ ਟਰੈਵਲ ਏਜੰਸੀ ਜਾਂ ਵੈੱਬਸਾਈਟ ਤੋਂ ਟਿਕਟਾਂ ਖਰੀਦਣ ਵਾਲੇ ਟਰੈਵਲਰਜ ਨੂੰ ਅਗਲੇ ਸ਼ਡਿਊਲ ਬਾਰੇ ਇਨ੍ਹਾਂ ਕੰਪਨੀਆਂ ਨਾਲ ਸਿੱਧੇ ਸੰਪਰਕ ਕਰਨਾ ਚਾਹੀਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …