Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਪਾਰਲੀਮੈਂਟ ਵਿਚ ਕੈਨੇਡਾ ਸਰਕਾਰ ਦੀ ਕੈਂਸਰ ਵਿਰੁੱਧ ਲੜਾਈ ਬਾਰੇ ਸੁਆਲ ਕੀਤਾ

ਸੋਨੀਆ ਸਿੱਧੂ ਨੇ ਪਾਰਲੀਮੈਂਟ ਵਿਚ ਕੈਨੇਡਾ ਸਰਕਾਰ ਦੀ ਕੈਂਸਰ ਵਿਰੁੱਧ ਲੜਾਈ ਬਾਰੇ ਸੁਆਲ ਕੀਤਾ

ਸਰਕਾਰ ਦੀਆਂ ਕੈਂਸਰ ਸਬੰਧੀ ਪਾਲਿਸੀਆਂ ਬਾਰੇ ਸਿਹਤ ਮੰਤਰੀ ਕੋਲੋਂ ਮੰਗੀ ਜਾਣਕਾਰੀ
ਔਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ‘ਵਰਲਡ ਕੈਂਸਰ ਦਿਵਸ’ ਮੌਕੇ ਹਾਊਸ ਆਫ਼ ਕਾਮਨਜ਼ ਵਿਚ ਫੈੱਡਰਲ ਸਿਹਤ ਮੰਤਰੀ ਕੋਲੋਂ ਕੈਨੇਡਾ ਵਿਚ ਸਰਕਾਰ ਵੱਲੋਂ ਕੈਂਸਰ ਦੀ ਬੀਮਾਰੀ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸੁਆਲ ਕੀਤਾ। ਇਸ ਮੌਕੇ ਹਾਊਸ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਹਰ ਕੋਈ ਕੈਂਸਰ ਦੀ ਨਾ-ਮੁਰਾਦ ਬੀਮਾਰੀ ਬਾਰੇ ਭਲੀ-ਭਾਂਤ ਜਾਣੂੰ ਹੈ ਅਤੇ ਸਾਡੇ ਦੇਸ਼ ਦੇ ਲੱਗਭੱਗ ਅੱਧੇ ਵਸਨੀਕ ਆਪਣੇ ਜੀਵਨ ਵਿਚ ਇਸ ਘਾਤਕ ਰੋਗ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੇ ਸਿਹਤ ਮੰਤਰੀ ਨੂੰ ਇਸ ਦੇ ਬਾਰੇ ਸਰਕਾਰ ਦੀਆਂ ਅਜੋਕੀਆਂ ਪਾਲਸੀਆਂ ਬਾਰੇ ਜਾਣਕਾਰੀ ਦੇਣ ਲਈ ਕਿਹਾ।
ਸਿਹਤ ਮੰਤਰੀ ਗਿਨੇਤ ਪਾਤੀਪਾ ਟੇਲਰ ਨੇ ਮਿਸਿਜ਼ ਸਿੱਧੂ ਦਾ ਹੈੱਲਥ ਕਮੇਟੀ ਵਿਚ ਦਿਆਨਤਦਾਰੀ ਨਾਲ ਕੰਮ ਕਰਨ ਲਈ ਧੰਨਵਾਦ ਕੀਤਾ ਅਤੇ ਇਹ ਸਵਾਲ ਪੁੱਛਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕੈਂਸਰ ਦੀ ਖੋਜ ਅਤੇ ਇਸ ਦੇ ਨਾਲ ਜੁੜੇ ਹੋਰ ਕੰਮਾਂ ਲਈ 1.7 ਬਿਲੀਅਨ ਡਾਲਰ ਪੂੰਂਜੀ ਨਿਵੇਸ਼ ਕੀਤੀ ਹੈ। ਇਸ ਵਿਚ ਸਰਕਾਰ ਵੱਲੋਂ ਤੰਬਾਕੂ ਬਾਰੇ ਬਣਾਏ ਗਏ ਨਵੇਂ ਨਿਯਮ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕੈਨੇਡੀਅਨ ਕੈਂਸਰ ਸੋਸਾਇਟੀ ਵੱਲੋਂ ਸਾਰੀ ਦੁਨੀਆਂ ਦੇ ਦੇਸ਼ਾਂ ਨਾਲੋਂ ਬਿਹਤਰ ਮੰਨਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰ ਵੱਲੋਂ ਕੀਤੇ ਗਏ ਉਸ ਕੰਮ ਤੋਂ ਇਲਾਵਾ ਹੈ ਜਿਸ ਵਿਚ ਲੋਕਾਂ ਦੀ ਸਿਹਤ ਸੁਧਾਰਨ ਅਤੇ ਇਸ ਨਾ-ਮੁਰਾਦ ਬੀਮਾਰੀ ਦੇ ਬਚਾਅ ਲਈ ਕੀਤਾ ਗਿਆ ਹੈ। ਸਰਕਾਰ ਵੱਲੋਂ ਨਵੀਂ ਕੈਨੇਡਾ ਫ਼ੂਡ ਗਾਈਡ ਜਾਰੀ ਕੀਤੀ ਗਈ ਹੈ ਜਿਸ ਵਿਚ ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਕੈਨੇਡਾ-ਵਾਸੀਆਂ ਲਈ ਪੌਸ਼ਟਿਕ ਖ਼ੁਰਾਕ ਅਤੇ ਖਾਣ-ਪੀਣ ਦੀਆਂ ਅਦਤਾਂ ਬਾਰੇ ਬਹੁ-ਮੁੱਲੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …