ਸ੍ਰੀਨਗਰ : ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਸੱਤ ਵਿਅਕਤੀਆਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਹੈਲੀਕਾਪਟਰ ਦੇ ਦੋਵੇਂ ਪਾਇਲਟ ਵੀ ਸ਼ਾਮਲ ਹਨ। ਪਾਇਲਟਾਂ ਤੋਂ ਇਲਾਵਾ ਇਸ ਹਾਦਸੇ ਵਿੱਚ ਇਕ ਅਪਰੇਟਰ ਤੇ ਅਮਲੇ ਦੇ ਤਿੰਨ ਹੋਰ ਮੈਂਬਰ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਹੈਲੀਕਾਪਟਰ ਸਵੇਰੇ 10.05 ਵਜੇ ਬੜਗਾਮ ਦੇ ਗਰੇਂਦ ਕਲਾਂ ਪਿੰਡ ਨੇੜੇ ਖੇਤਾਂ ਵਿਚ ਡਿੱਗਿਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸੱਤ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਵਿਚ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ (31) ਵਾਸੀ ਪਿੰਡ ਬਧਾਨੀ ਜ਼ਿਲ੍ਹਾ ਝੱਜਰ, ਹਰਿਆਣਾ ਅਤੇ ਆਈਏਐਫ ਕਰਮੀ ਪੰਕਜ ਨੌਹਰ ਵਾਸੀ ਮਥੁਰਾ (ਯੂਪੀ) ਸ਼ਾਮਲ ਹਨ। ਇਕ ਵਿਅਕਤੀ ਦੀ ਪਛਾਣ ਸਥਾਨਕ ਨਿਵਾਸੀ ਕਿਫਾਇਤ ਹੁਸੈਨ ਗਨਾਈ ਵਜੋਂ ਹੋਈ ਹੈ ਜਦਕਿ ਬਾਕੀ ਭਾਰਤੀ ਹਵਾਈ ਸੈਨਾ ਦੇ ਜਵਾਨ ਮੰਨੇ ਜਾ ਰਹੇ ਹਨ। ਨਵੀਂ ਦਿੱਲੀ ਵਿਚ ਅਧਿਕਾਰੀਆਂ ਨੇ ਕਿਹਾ ਕਿ ਐਮਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ। ਇਸ ਤੋਂ ਪਹਿਲਾਂ ਸ੍ਰੀਨਗਰ ਵਿਚ ਅਧਿਕਾਰੀਆਂ ਨੇ ਕਿਹਾ ਸੀ ਕਿ ਜੈੱਟ ਡਿੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਦੋ ਟੁਕੜੇ ਹੋ ਗਏ ਅਤੇ ਉਸ ਵਿਚ ਤੁਰੰਤ ਅੱਗ ਲੱਗ ਗਈ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …