Breaking News
Home / ਭਾਰਤ / ਨਫਰਤ ਤੇ ਦਹਿਸ਼ਤ ਨਾਲ ਚੱਲ ਰਿਹਾ ਹੈ ਭਾਜਪਾ ਦਾ ਬੁਲਡੋਜ਼ਰ : ਰਾਹੁਲ

ਨਫਰਤ ਤੇ ਦਹਿਸ਼ਤ ਨਾਲ ਚੱਲ ਰਿਹਾ ਹੈ ਭਾਜਪਾ ਦਾ ਬੁਲਡੋਜ਼ਰ : ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਜਿਵੇਂ ਮਹਿੰਗਾਈ ਤੇ ਬੇਰੁਜ਼ਗਾਰੀ ‘ਤੇ ਬੁਲਡੋਜ਼ਰ ਚਲਾਉਣਾ ਚਾਹੀਦਾ ਹੈ, ਪਰ ਭਾਜਪਾ ਦਾ ਬੁਲਡੋਜ਼ਰ ਨਫ਼ਰਤ ਤੇ ਦਹਿਸ਼ਤ ਨਾਲ ਚੱਲ ਰਿਹਾ ਹੈ। ਉਨ੍ਹਾਂ ਭਾਜਪਾ ‘ਤੇ ਇਹ ਨਿਸ਼ਾਨਾ ਮੱਧ ਪ੍ਰਦੇਸ਼ ‘ਚ ਖਰਗੋਨ ਪ੍ਰਸ਼ਾਸਨ ਵੱਲੋਂ ਰਾਮ ਨੌਮੀ ਸਮਾਗਮਾਂ ਦੌਰਾਨ ਪੱਥਰਬਾਜ਼ੀ ਦੇ ਕਥਿਤ ਦੋਸ਼ੀਆਂ ਦੀਆਂ ਘੱਟੋ-ਘੱਟ 50 ਗੈਰਕਾਨੂੰਨੀ ਉਸਾਰੀਆਂ ਢਾਹੁਣ ਦੀ ਮੁਹਿੰਮ ਸ਼ੁਰੂ ਕਰਨ ਮਗਰੋਂ ਸੇਧਿਆ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਕਿਹਾ ਕਿ ਹਿੰਸਾ ਦੌਰਾਨ ਜਨਤਕ ਤੇ ਨਿੱਜੀ ਜਾਇਦਾਦਾਂ ਨੂੰ ਪਹੁੰਚਾਏ ਗਏ ਨੁਕਸਾਨ ਦੀ ਭਰਪਾਈ ਦੰਗਾਈਆਂ ਤੋਂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਰਾਮ ਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ‘ਤੇ ਕੀਤੀ ਗਈ ਪੱਥਰਬਾਜ਼ੀ ਮਗਰੋਂ 80 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਮਗਰੋਂ ਖਰਗੋਨ ਵਿੱਚ ਵੱਡੇ ਪੱਧਰ ‘ਤੇ ਹਿੰਸਾ ਸ਼ੁਰੂ ਹੋ ਗਈ ਸੀ।
ਇਸ ਦੌਰਾਨ ਗਾਂਧੀ ਨੇ ਹਿੰਦੀ ‘ਚ ਟਵੀਟ ਕੀਤਾ, ‘ਮਹਿੰਗਾਈ ਤੇ ਬੇਰੁਜ਼ਗਾਰੀ ਨੇ ਮੁਲਕ ਦੇ ਲੋਕਾਂ ਨੇ ਲੱਕ ਤੋੜ ਦਿੱਤਾ ਹੈ। ਸਰਕਾਰ ਨੂੰ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ‘ਤੇ ਬੁਲਡੋਜ਼ਰ ਚਲਾਉਣਾ ਚਾਹੀਦਾ ਹੈ, ਪਰ ਭਾਜਪਾ ਦਾ ਬੁਲਡੋਜ਼ਰ ਨਫ਼ਰਤ ਤੇ ਦਹਿਸ਼ਤ ਨਾਲ ਚੱਲ ਰਿਹਾ ਹੈ।’ ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਮੁਲਕ ਦੇ ਵੱਡੇ ਆਗੂਆਂ ਨੇ ਨਫ਼ਰਤ ਫੈਲਣ ਦੀ ਬੁਰਾਈ ਬਾਰੇ ਚੁੱਪੀ ਸਾਧੀ ਹੋਈ ਹੈ। ਉਨ੍ਹਾਂ ਦੇ ਮੂੰਹ ਬੰਦ ਹਨ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …