-7.6 C
Toronto
Thursday, January 1, 2026
spot_img
Homeਭਾਰਤਕਸ਼ਮੀਰ 'ਚ ਸੀਆਰਪੀਐਫ ਨੇ 4 ਅੱਤਵਾਦੀ ਮਾਰ ਮੁਕਾਏ

ਕਸ਼ਮੀਰ ‘ਚ ਸੀਆਰਪੀਐਫ ਨੇ 4 ਅੱਤਵਾਦੀ ਮਾਰ ਮੁਕਾਏ

ਹੁਣ ਪਾਕਿਸਤਾਨ ਸਰਹੱਦ ‘ਤੇ ਸ਼ਾਂਤੀ ਦੀ ਦੁਆਈ ਦੇਣ ਲੱਗਾ
ਸ਼੍ਰੀਨਗਰ/ਬਿਊਰੋ ਨਿਊਜ਼
ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਸੰਬਲ ਇਲਾਕੇ ਵਿੱਚ ਸੀਆਰਪੀਐਫ ਨੇ 4 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।  ਇਹ ਘਟਨਾ ਅੱਜ ਸਵੇਰੇ ਵਾਪਰੀ ਹੈ ਜਦੋਂ ਅੱਤਵਾਦੀਆਂ ਨੇ ਸੀਆਰਪੀਐਫ ਦੇ ਕੈਂਪ ‘ਤੇ ਹਮਲਾ ਕਰ ਦਿੱਤਾ। ਇਸ ਦੇ ਜਵਾਬ ਵਿਚ ਸੀਆਰਪੀਐਫ ਦੇ ਜਵਾਨਾਂ ਨੇ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਨਕਾਮ ਕਰਦਿਆਂ 4 ਅੱਤਵਾਦੀਆਂ ਨੂੰ ਮੌਕੇ ‘ਤੇ ਖਤਮ ਕਰ ਦਿੱਤਾ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਰਾਜੇਸ਼ ਯਾਦਵ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਬਚਾਉਣ ਲਈ ਨੇੜੇ ਦੀ ਇਮਾਰਤ ਵਿੱਚ ਲੁਕੇ ਅੱਤਵਾਦੀ ਵੀ ਆਪਣੀ ਕੋਸ਼ਿਸ਼ ਵਿਚ ਨਾਕਾਮ ਹੀ ਰਹੇ।
ਦੂਜੇ ਪਾਸੇ ਸਰਹੱਦ ਉੱਤੇ ਬਣੇ ਤਣਾਅ ਤੋਂ ਬਾਅਦ ਹੁਣ ਪਾਕਿਸਤਾਨ ਸ਼ਾਂਤੀ ਦੀ ਦੁਆਈ ਦੇਣ ਲੱਗਾ ਹੈ। ਪਾਕਿਸਤਾਨ ਦੇ ਡੀਜੀਐਮਓ ਨੇ ਅੱਜ ਭਾਰਤ ਦੇ ਡੀਜੀਐਮਓ ਨੂੰ ਫ਼ੋਨ ਕਰਕੇ ਸਰਹੱਦ ਉੱਤੇ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ।

RELATED ARTICLES
POPULAR POSTS