ਨਵੀਂ ਦਿੱਲੀ/ਬਿਊਰੋ ਨਿਊਜ਼
ਲੌਕਡਾਊਨ ਦੀ ਮਿਆਦ ਹੋਰ ਅੱਗੇ ਵਧਣ ਦੇ ਖ਼ਦਸ਼ਿਆਂ ‘ਚ ਪ੍ਰਮੁੱਖ ਰੇਲ-ਰੂਟਾਂ ‘ਤੇ ਲੰਮੀ ਦੂਰੀ ਦੀਆਂ ਚੋਣਵੀਆਂ ਮੇਲ-ਐਕਸਪ੍ਰੈੱਸ ਰੇਲ-ਗੱਡੀਆਂ ਚਲਾਈਆਂ ਜਾ ਸਕਦੀਆਂ ਹਨ। ਸਰਕਾਰ ਦਾ ਮੰਨਣਾ ਹੈ ਕਿ ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਫਸੇ ਲੱਖਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰੋਂ-ਘਰੀਂ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ। ਸਾਰੇ ਡਿਵੀਜ਼ਨ ਤੇ ਜ਼ੋਨਲ ਹੈੱਡਕੁਆਰਟਰਜ਼ ਨੇ 15 ਅਪ੍ਰੈਲ ਤੋਂ ਰੇਲ-ਗੱਡੀਆਂ ਚਲਾਉਣ ਸਬੰਧੀ ਕਾਰਜ-ਯੋਜਨਾ ਰੇਲਵੇ ਬੋਰਡ ਨੂੰ ਸੌਂਪ ਦਿੱਤੀ ਹੈ। ਰੇਲਵੇ ਬੋਰਡ ਕੇਂਦਰ ਸਰਕਾਰ ਦੀ ਹਰੀ ਝੰਡੀ ਦੀ ਉਡੀਕ ਕਰ ਰਿਹਾ ਹੈ। ਰੇਲਵੇ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਬਾਰੇ ਗਠਤ ਮੰਤਰੀਆਂ ਦੇ ਸਮੂਹ ਨੇ ਲੌਕਡਾਊਨ ਬਾਰੇ ਚਰਚਾ ਕੀਤੀ। ਜ਼ਿਆਦਾਤਰ ਮੰਤਰਾਲਿਆਂ ਤੇ ਰਾਜਾਂ ਨੇ ਲੌਕਡਾਊਨ ਦੀ ਮਿਆਦ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …