ਨਵੀਂ ਦਿੱਲੀ/ਬਿਊਰੋ ਨਿਊਜ਼ : ਸਥਾਨਕ ਪ੍ਰਸ਼ਾਸਨ ਵਿੱਚ ਪੁਣੇ ਨੂੰ ਸਭ ਤੋਂ ਵਧੀਆ ਸ਼ਹਿਰ, ਬੰਗਲੁਰੂ ਤੇ ਚੰਡੀਗੜ੍ਹ ਨੂੰ ਸਭ ਤੋਂ ਮਾੜੇ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਦੇਸ਼ ਭਰ ਵਿੱਚ ਕਰਾਏ ਗਏ ਸਰਵੇਖਣ ਦੇ ਨਵੇਂ ਅਧਿਐਨ ਤੋਂ ਇਹ ਖੁਲਾਸਾ ਹੋਇਆ ਹੈ। ਨਵੀਂ ਦਿੱਲੀ ਨੂੰ ਛੇਵਾਂ ਰੈਂਕ ਦਿੱਤਾ ਗਿਆ ਹੈ, ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਰੈਂਕ ਵਿੱਚ ਸੁਧਾਰ ਕੀਤਾ ਹੈ। ਇਹ ਸਰਵੇਖਣ ઠ20 ਸੂਬਿਆਂ ਦੇ 23 ਸ਼ਹਿਰਾਂ ‘ਤੇ ਆਧਾਰਤ ਹੈ। ਲਾਭ ਰਹਿਤ ਸੰਸਥਾ ਐਨੁਅਲ ਸਰਵੇ ਆਫ਼ ਇੰਡੀਆਜ਼ ਸਿਟੀ ਸਿਸਟਮ (ਏਐਸਆਈਸੀ) ਨੇ ਆਪਣੀ ਸਰਵੇਖਣ ਰਿਪੋਰਟ ਜਾਰੀ ਕਰਦਿਆਂ ਪੁਣੇ ਨੂੰ 5.1 ਰੈਂਕ ਨਾਲ ਇਸ ਸਰਵੇ ਵਿੱਚ ਪਹਿਲਾ ਸਥਾਨ ਦਿੱਤਾ ਹੈ। ਪੁਣੇ ਤੋਂ ਬਾਅਦ ਇਸ ਸ਼੍ਰੇਣੀ ਵਿੱਚ ਕੋਲਕਾਤਾ, ਤਿਰੁਵਨੰਤਪੁਰਮ, ਭੁਵਨੇਸ਼ਵਰ ਅਤੇ ਸੂਰਤ ਨੂੰ ਸਥਾਨ ਦਿੱਤਾ ਗਿਆ ਹੈ। ਸਭ ਤੋਂ ਹੇਠਲੀ ਸ਼੍ਰੇਣੀ ਵਿੱਚ ਬੰਗਲੁਰੂ, ਚੰਡੀਗੜ੍ਹ, ਦੇਹਰਾਦੂਨ, ਪਟਨਾ ਅਤੇ ਚੇਨਈ ਨੂੰ ਰੱਖਿਆ ਗਿਆ ਹੈ। ਇਨ੍ਹਾਂ ਸ਼ਹਿਰਾਂ ਨੂੰ 10 ਵਿੱਚੋਂ 3 ਤੋਂ ਲੈ ਕੇ 3.3 ਅੰਕ ਦਿੱਤੇ ਗਏ ਹਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …