18.2 C
Toronto
Wednesday, August 19, 2026
spot_img
Homeਭਾਰਤਪ੍ਰਧਾਨ ਮੰਤਰੀ ਨੇ ਐਮਰਜੈਂਸੀ ਨੂੰ ਦੱਸਿਆ ਲੋਕਤੰਤਰ ਲਈ ਕਾਲਾ ਦਿਨ

ਪ੍ਰਧਾਨ ਮੰਤਰੀ ਨੇ ਐਮਰਜੈਂਸੀ ਨੂੰ ਦੱਸਿਆ ਲੋਕਤੰਤਰ ਲਈ ਕਾਲਾ ਦਿਨ

ਭਾਜਪਾ ਨੇ ਅੱਜ ਐਮਰਜੈਂਸੀ ਦੇ ਵਿਰੋਧ ‘ਚ ਮਨਾਇਆ ਕਾਲਾ ਦਿਵਸ
ਮੁੰਬਈ/ਬਿਊਰੋ ਨਿਊਜ਼
ਐਮਰਜੈਂਸੀ ਦੇ 43 ਸਾਲ ਪੂਰੇ ਹੋਣ ਤੇ ਭਾਜਪਾ ઠਵੱਲੋਂ ਦੇਸ਼ ਭਰ ਵਿਚ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਨੂੰ ਲੋਕਤੰਤਰ ਲਈ ਕਾਲਾ ਦਿਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਕਾਂਗਰਸ ਦਾ ਪਾਪ ਹੈ, ਹਰ ਸਾਲ ਇਸ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਮੋਦੀ ਨੇ ਐਮਰਜੈਂਸੀ ਦੇ 43 ਸਾਲ ਪੂਰੇ ਹੋਣ ‘ਤੇ ਮੁੰਬਈ ਵਿਚ ਆਯੋਜਿਤ ਇਕ ਸਮਾਗਮ ‘ਚ ਭਾਗ ਲਿਆ।
ਚੇਤੇ ਰਹੇ ਕਿ ਅੱਜ ਤੋਂ 43 ਸਾਲ ਪਹਿਲਾਂ 26 ਜੂਨ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ ਅਤੇ ਸਵੇਰੇ 8 ਵਜੇ ਦੇਸ਼ ਵਾਸੀਆਂ ਨੂੰ ਰੇਡੀਓ ਰਾਹੀਂ ਇਸ ਦੀ ਸੂਚਨਾ ਦਿੱਤੀ ਸੀ। ਇਸ ਤੋਂ ਪਹਿਲਾਂ ਅਰੁਣ ਜੇਤਲੀ ਨੇ ਵੀ ਇੰਦਰਾ ਗਾਂਧੀ ਦੀ ਤੁਲਨਾ ਹਿਟਲਰ ਨਾਲ ਕੀਤੀ ਸੀ।

RELATED ARTICLES
POPULAR POSTS