ਕਾਰੋਬਾਰੀ ਦਿਗਜ਼ ਰਤਨ ਟਾਟਾ ਨੂੰ ਪਹਿਲੇ ‘ ਉਦਯੋਗ ਰਤਨ ‘ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ
ਮਹਾਰਾਸ਼ਟਰ ਸਰਕਾਰ ਨੇ ਇੱਕ ਉੱਘੇ ਉਦਯੋਗਪਤੀ ਅਤੇ ਟਾਟਾ ਸੰਨਜ਼ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੂੰ ਪਹਿਲਾ “ਉਦਯੋਗ ਰਤਨ” ਪੁਰਸਕਾਰ ਦੇਣ ਦੀ ਚੋਣ ਕੀਤੀ ਹੈ। ਸੂਬੇ ਦੇ ਉਦਯੋਗ ਮੰਤਰੀ ਉਦੈ ਸਾਮੰਤ ਨੇ ਅੱਜ ਇਹ ਜਾਣਕਾਰੀ ਦਿੱਤੀ। ਸਾਮੰਤ ਨੇ ਵੀਰਵਾਰ ਨੂੰ ਰਾਜ ਵਿਧਾਨ ਪ੍ਰੀਸ਼ਦ ਵਿੱਚ ਨੌਜਵਾਨ, ਮਹਿਲਾ ਅਤੇ ਮਰਾਠੀ ਉੱਦਮੀਆਂ ਲਈ ਪੁਰਸਕਾਰਾਂ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਸੀ, “ਮਸ਼ਹੂਰ ਹਸਤੀਆਂ ਨੂੰ ਦਿੱਤੇ ਜਾਂਦੇ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੀ ਤਰ੍ਹਾਂ, ਰਾਜ ਸਰਕਾਰ ਨੇ ਰਤਨ ਟਾਟਾ ਨੂੰ ‘ਉਦਯੋਗ ਰਤਨ’ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।” ਸਾਮੰਤ ਅਨੁਸਾਰ ਮੀਟਿੰਗ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਅਤੇ ਖੁਦ ਉਦਯੋਗ ਮੰਤਰੀ ਵਜੋਂ ਸਾਮੰਤ ਮੌਜੂਦ ਸਨ।
ਦੱਸ ਦਈਏ ਕਿ ਰਤਨ ਟਾਟਾ ਹੁਣ ਤਕ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ |