2.3 C
Toronto
Thursday, November 27, 2025
spot_img
Homeਭਾਰਤ‘ਇੰਡੀਆ’ ਗੱਠਜੋੜ ਦੇ 20 ਸੰਸਦ ਮੈਂਬਰਾਂ ਦਾ ਵਫ਼ਦ ਮਨੀਪੁਰ ਲਈ ਰਵਾਨਾ

‘ਇੰਡੀਆ’ ਗੱਠਜੋੜ ਦੇ 20 ਸੰਸਦ ਮੈਂਬਰਾਂ ਦਾ ਵਫ਼ਦ ਮਨੀਪੁਰ ਲਈ ਰਵਾਨਾ

‘ਇੰਡੀਆ’ ਗੱਠਜੋੜ ਦੇ 20 ਸੰਸਦ ਮੈਂਬਰਾਂ ਦਾ ਵਫ਼ਦ ਮਨੀਪੁਰ ਲਈ ਰਵਾਨਾ

ਮਨੀਪੁਰ ਦੀ ਜ਼ਮੀਨੀ ਹਕੀਕਤ ਅਤੇ ਲੋਕਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਇਹ ਵਫ਼ਦ

ਇੰਫਾਲ/ਬਿਊਰੋ ਨਿਊਜ਼ : ਭਾਜਪਾ ਵਿਰੋਧੀ ਗੱਠਜੋੜ ‘ਇੰਡੀਆ’ ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਦੇ 20 ਸੰਸਦ ਮੈਂਬਰਾਂ ਦਾ ਇਕ ਵਫ਼ਦ ਅੱਜ ਸਵੇਰੇ ਮਨੀਪੁਰ ਦੀ ਰਾਜਧਾਨੀ ਇੰਫਾਲ ਲਈ ਰਵਾਨਾ ਹੋ ਗਿਆ। ਸੰਸਦ ਮੈਂਬਰਾਂ ਦਾ ਇਹ ਵਫ਼ਦ ਉਥੇ 30 ਜੁਲਾਈ ਤੱਕ ਰਹੇਗਾ। ਇਹ ਵਫਦ ਪਹਿਲਾਂ ਜ਼ਮੀਨੀ ਸਥਿਤੀ ਦਾ ਜਾਇਜਾ ਲਵੇਗਾ ਕਿ ਸੂਬੇ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਹਿੰਸਾ ਕਿਉਂ ਹੋ ਰਹੀ ਹੈ ਅਤੇ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਸਰਕਾਰ ਅਤੇ ਸੰਸਦ ਨੂੰ ਆਪਣੀ ਰਾਏ ਵੀ ਦੇਵੇਗਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨੀਪੁਰ ਸਰਕਾਰ ਨੇ ਇਨ੍ਹਾਂ 20 ਸੰਸਦ ਮੈਂਬਰਾਂ ਦੇ ਵਫ਼ਦ ਨੂੰ ਮਨੀਪੁਰ ਦੌਰੇ ਦੀ ਆਗਿਆ ਨਹੀਂ ਦਿੱਤੀ। ਅਜਿਹੇ ’ਚ ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਏਅਰਪੋਰਟ ’ਤੇ ਹੀ ਰੋਕਿਆ ਜਾ ਸਕਦਾ ਹੈ। ਮਨੀਪੁਰ ਜਾਣ ਵਾਲੇ ਸੰਸਦ ਮੈਂਬਰਾਂ ਵਿਚ ਅਧੀਰ ਰੰਜਨ ਚੌਧਰੀ ਕਾਂਗਰਸ, ਸੁਸ਼ਮਿਤਾ ਦੇਵ ਟੀਐਮਸੀ, ਕਨੀਮੋਝੀ ਡੀਐਮਕੇ, ਮੁਹੰਮਦ ਫੈਜ਼ਲ ਐਨਸੀਪੀ, ਐਨ ਕੇ ਪ੍ਰੇਮਚੰਦਰਨ ਆਰਐਸਪੀ, ਰਾਜੀਵ ਰੰਜਨ ਜੇਡੀਯੂ, ਏ ਏ ਰਹੀਮ ਸੀਪੀਆਈ (ਐਮ), ਸੰਤੋਸ਼ ਕੁਮਾਰ ਸੀਪੀਆਈ, ਜਾਵੇਦ ਅਲੀ ਸਪਾ, ਸੁਸ਼ੀਲ ਗੁਪਤਾ ‘ਆਪ’ ਅਤੇ ਅਰਵਿੰਦ ਸਾਂਵੰਤ ਸ਼ਿਵ ਸੈਨਾ ਆਦਿ ਦੇ ਨਾਂ ਸ਼ਾਮਲ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਸੀਂ ਉਥੇ ਰਾਜਨੀਤਿਕ ਮੁੱਦੇ ਉਠਾਉਣ ਲਈ ਨਹੀਂ ਜਾ ਰਹੇ ਬਲਕਿ ਮਨੀਪੁਰ ਦੇ ਲੋਕਾਂ ਦੇ ਦਰਦ ਅਤੇ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਜਾ ਰਹੇ ਹਾਂ। ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਨੇ ਕਿਹਾ ਕਿ ਮੋਦੀ ਸਰਕਾਰ ਚਰਚਾ ਦੇ ਲਈ ਰਾਜੀ ਨਹੀਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ’ਚ ਨਹੀਂ ਆ ਰਹੇ। ਅਜਿਹੀ  ਸਥਿਤੀ ਅਸੀਂ ਮਨੀਪੁਰ ਦੀ ਸਥਿਤੀ ਨੂੰ ਜਾਨਣ ਲਈ ਗਰਾਊਂਡ ’ਤੇ ਜਾ ਰਹੇ ਹਨ।
RELATED ARTICLES
POPULAR POSTS