Breaking News
Home / ਭਾਰਤ / ਮਨੀਸ਼ ਸਿਸੋਦੀਆ ਦੇ ਲਾਕਰਾਂ ਦੀ ਸੀਬੀਆਈ ਨੇ ਲਈ ਤਲਾਸ਼ੀ

ਮਨੀਸ਼ ਸਿਸੋਦੀਆ ਦੇ ਲਾਕਰਾਂ ਦੀ ਸੀਬੀਆਈ ਨੇ ਲਈ ਤਲਾਸ਼ੀ

ਡਿਪਟੀ ਸੀਐਮ ਬੋਲੇ : ਪ੍ਰਧਾਨ ਮੰਤਰੀ ਦੇ ਕਹਿਣ ’ਤੇ ਹੋਈ ਲਾਕਰਾਂ ਦੀ ਜਾਂਚ ਪ੍ਰੰਤੂ ਲਾਕਰਾਂ ਵਿਚੋਂ ਕੁੱਝ ਨਹੀਂ ਮਿਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਸ਼ਰਾਬ ਨੀਤੀ ’ਚ ਗੜਬੜੀ ਦੇ ਮਾਮਲੇ ’ਚ ਜੁਟੀ ਸੀਬੀਆਈ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰਾਂ ਦੀ ਤਲਾਸ਼ੀ ਲਈ। ਗਾਜੀਆਬਾਦ ਦੇ ਵਸੰੁਧਰਾ ਸੈਕਟਰ 4 ਦੀ ਪੰਜਾਬ ਨੈਸ਼ਨਲ ਬੈਂਕ ’ਚ ਸਿਸੋਦੀਆ ਦਾ ਬੈਂਕ ਲਾਕਰ ਹੈ। ਸੀਬੀਆਈ ਦੀ ਟੀਮ ਨੇ ਬੈਂਕ ’ਚ 45 ਮਿੰਟ ਤੱਕ ਲਾਕਰਾਂ ਦੀ ਜਾਂਚ ਕੀਤੀ। ਇਸ ਦੌਰਾਨ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਵੀ ਉਥੇ ਹੀ ਮੌਜੂਦ ਰਹੇ। ਜਾਂਚ ਦੇ ਦੌਰਾਨ ਬੈਂਕ ਦੇ ਗੇਟ ਬੰਦ ਕਰ ਦਿੱਤੇ ਗਏ ਸਨ ਅਤੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ। ਜਾਂਚ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲਾਕਰਾਂ ਵਿਚੋਂ ਸੀਬੀਆਈ ਨੂੰ ਕੁੱਝ ਵੀ ਨਹੀਂ ਮਿਲਿਆ। ਸਾਰੀ ਜਾਂਚ ਦੌਰਾਨ ਮੈਂ ਅਤੇ ਮੇਰਾ ਪਰਿਵਾਰ ਬਿਲਕੁਲ ਪਾਕ-ਸਾਫ਼ ਹੈ। ਇਹ ਸੱਚਾਈ ਦੀ ਜਿੱਤ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਕਹਿਣ ’ਤੇ ਹੀ ਮੇਰੇ ਲਾਕਰ ਦੀ ਜਾਂਚ ਹੋਈ ਕਿਉਂਕਿ ਮੋਦੀ ਸਰਕਾਰ ਪਿਛਲੇ 2-3 ਮਹੀਨਿਆਂ ਤੋਂ ਮੈਨੂੰ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਦੀ ਰਾਤ ਨੂੰ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਸੀਬੀਆਈ ਸਾਡਾ ਬੈਂਕ ਲਾਕਰ ਦੇਖਣ ਆ ਰਹੀ ਹੈ। 19 ਅਗਸਤ ਨੂੰ ਘੇਰੇ ’ਤੇ 14 ਘੰਟੇ ਦੀ ਰੇਡ ਦੋਰਾਨ ਕੁੱਝ ਵੀ ਪ੍ਰਾਪਤ ਨਹੀਂ ਹੋਇਆ ਅਤੇ ਹੁਣ ਲਾਕਰ ਵਿਚੋਂ ਵੀ ਕੁੱਝ ਨਹੀਂ ਮਿਲੇਗਾ। ਮੈਂ ਸੀਬੀਆਈ ਦਾ ਸਵਾਗਤ ਕਰਦਾ ਹਾਂ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …