ਸਿਰਸਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਿਸੇ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਡੇਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਕੇਸ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਿਨ ਸਤਿਸੰਗ ਦੌਰਾਨ ਕਿਸੇ ਵਿਅਕਤੀ ਨੇ ਪਰਚੀ ‘ਤੇ ਲਿਖ ਕੇ ਡੇਰਾ ਮੁਖੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਡੇਰੇ ਦੇ ਬੁਲਾਰੇ ਡਾ. ਅਦਿਤਿਆ ਇੰਸਾ ਨੇ ਦੱਸਿਆ ਕਿ ਸਤਿਸੰਗ ਦੌਰਾਨ ਸ਼ਰਧਾਲੂ ਡੇਰਾ ਮੁਖੀ ਤੋਂ ਸਵਾਲ ਲਿਖਤੀ ਰੂਪ ਵਿੱਚ ਪਰਚੀ ਜ਼ਰੀਏ ਪੁੱਛਦੇ ਹਨ। ਇਨ੍ਹਾਂ ਪਰਚੀਆਂ ਵਿੱਚ ਹੀ ਕਿਸੇ ਨੇ ਪਰਚੀ ਭੇਜੀ, ਜਿਸ ਵਿੱਚ ઠਜਾਨੋ ਮਾਰਨ ਦੀ ਧਮਕੀ ਦਿੱਤੀ ਗਈ।
Check Also
ਭਾਰਤ ਦੇ 27 ਰਾਜਾਂ ਵਿਚ ਫੈਲਿਆ ਕਰੋਨਾ ਦਾ ਨਵਾਂ ਵੈਰੀਐਂਟ
4300 ਤੋਂ ਵੱਧ ਐਕਟਿਵ ਮਾਮਲੇ ਅਤੇ ਹੁਣ ਤੱਕ 40 ਤੋਂ ਵੱਧ ਮੌਤਾਂ ਨਵੀਂ ਦਿੱਲੀ/ਬਿਊਰੋ ਨਿਊਜ਼ …