11.5 C
Toronto
Sunday, October 18, 2026
spot_img
HomeਕੈਨੇਡਾFrontਰਾਜਸਥਾਨ ਦੇ ਝਾਲਾਵਾੜ ’ਚ ਸਕੂਲ ਦੀ ਇਮਾਰਤ ਡਿੱਗੀ-7 ਮੌਤਾਂ

ਰਾਜਸਥਾਨ ਦੇ ਝਾਲਾਵਾੜ ’ਚ ਸਕੂਲ ਦੀ ਇਮਾਰਤ ਡਿੱਗੀ-7 ਮੌਤਾਂ

 

ਰਾਜਸਥਾਨ ਦੇ ਝਾਲਾਵਾੜ ’ਚ ਸਕੂਲ ਦੀ ਇਮਾਰਤ ਡਿੱਗੀ-7 ਮੌਤਾਂ
ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੁੱਖ ਪ੍ਰਗਟ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਝਾਲਾਵਾੜ ਵਿਚ ਸਰਕਾਰੀ ਸਕੂਲ ਦੀ ਇਮਾਰਤ ਦਾ ਹਿੱਸਾ ਡਿੱਗਣ ਨਾਲ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ 28 ਬੱਚੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਝਾਲਾਵਾੜ ਵਿਚ ਮਨੋਹਰਥਾਨਾ ਬਲਾਕ ਦੇ ਪਿੰਡ ਪੀਪਲੋਦੀ ਦੇ ਸਰਕਾਰੀ ਸਕੂੁਲ ਦਾ ਇਕ ਕਲਾਸ ਰੂਮ ਮੀਂਹ ਦੇ ਚੱਲਦਿਆਂ ਪੂਰੀ ਤਰ੍ਹਾਂ ਢਹਿ ਗਿਆ। ਇਸ ਕਲਾਸ ਰੂਮ ਵਿਚ 7ਵੀਂ ਜਮਾਤ ਦੇ 35 ਬੱਚੇ ਬੈਠੇ ਸਨ ਅਤੇ ਇਹ ਸਾਰੇ ਮਲਬੇ ਹੇਠਾਂ ਦਬ ਗਏ। ਸਕੂਲ ਵਿਚ ਮੌਜੂਦ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਬੱਚਿਆਂ ਨੂੰ ਮਲਬੇ ਹੇਠੋਂ ਕੱਢਿਆ। ਇਸ ਦਰਦਨਾਕ ਘਟਨਾ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ।

RELATED ARTICLES
POPULAR POSTS