Breaking News
Home / ਭਾਰਤ / ਹਰਿਆਣਾ ‘ਚ ਭਾਜਪਾ ਬਹੁਮਤ ਤੋਂ ਦੂਰ ਦੁਸ਼ਿਅੰਤ ਚੌਟਾਲਾ ਬਣੇ ਕਿੰਗ ਮੇਕਰ

ਹਰਿਆਣਾ ‘ਚ ਭਾਜਪਾ ਬਹੁਮਤ ਤੋਂ ਦੂਰ ਦੁਸ਼ਿਅੰਤ ਚੌਟਾਲਾ ਬਣੇ ਕਿੰਗ ਮੇਕਰ

ਮਹਾਰਾਸ਼ਟਰ ‘ਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਬਹੁਮਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਪੂਰਨ ਬਹੁਮਤ ਮਿਲ ਗਿਆ। ਮਹਾਰਾਸ਼ਟਰ ਵਿਚ ਕੁੱਲ 288 ਸੀਟਾਂ ‘ਤੇ ਵੋਟਾਂ ਪਈਆਂ ਸਨ ਅਤੇ ਬਹੁਮਤ ਲਈ 145 ਚਾਹੀਦੀਆਂ ਹਨ। ਭਾਜਪਾ-ਸ਼ਿਵ ਸੈਨਾ ਗਠਜੋੜ ਨੇ 160 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਕਾਂਗਰਸ ਨੂੰ 99 ਸੀਟਾਂ ਮਿਲ ਰਹੀਆਂ ਹਨ, ਜਦਕਿ ਹੋਰਾਂ ਨੇ 29 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ‘ਤੇ ਚੋਣ ਹੋਈ ਅਤੇ ਬਹੁਮਤ ਲਈ 46 ਸੀਟਾਂ ਦੀ ਲੋੜ ਹੈ। ਭਾਜਪਾ ਨੂੰ ਇੱਥੇ 40 ਸੀਟਾਂ ਮਿਲੀਆਂ ਹਨ, ਜਿਹੜੀਆਂ ਬਹੁਮਤ ਤੋਂ 6 ਸੀਟਾਂ ਘੱਟ ਹਨ। ਕਾਂਗਰਸ 31 ਸੀਟਾਂ ‘ਤੇ ਜਿੱਤ ਰਹੀ ਹੈ ਜਦਕਿ ਦੁਸ਼ਿਅੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਨੇ ਪਹਿਲੀ ਵਾਰ ਚੋਣ ਲੜਦਿਆਂ 10 ਸੀਟਾਂ ‘ਤੇ ਜਿੱਤ ਹਾਸਲ ਕਰ ਲਈ। ਦੁਸ਼ਿਅੰਤ ਚੌਟਾਲਾ ਹਰਿਆਣਾ ਵਿਚ ਸਰਕਾਰ ਬਣਾਉਣ ਲਈ ਕਿੰਗ ਮੇਕਰ ਦੀ ਭੂਮਿਕਾ ਨਿਭਾਉਣਗੇ। ਇਸੇ ਤਰ੍ਹਾਂ ਇਨੈਲੋ ਨੂੰ 1 ਅਤੇ ਹੋਰਾਂ ਨੂੰ 8 ਸੀਟਾਂ ਮਿਲੀਆਂ ਹਨ। ਧਿਆਨ ਰਹੇ ਕਿ ਹਰਿਆਣਾ ਵਿਚ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …