Breaking News
Home / ਕੈਨੇਡਾ / Front / ਮੋਦੀ ਮੰਤਰੀ ਮੰਡਲ ’ਚ ਸ਼ਾਮਲ ਹੋਣਗੇ 15 ਗੈਰ ਭਾਜਪਾਈ ਮੰਤਰੀ

ਮੋਦੀ ਮੰਤਰੀ ਮੰਡਲ ’ਚ ਸ਼ਾਮਲ ਹੋਣਗੇ 15 ਗੈਰ ਭਾਜਪਾਈ ਮੰਤਰੀ


ਪਹਿਲੇ ਕਾਰਜਕਾਲ ਦੌਰਾਨ 5 ਅਤੇ ਦੂਜੇ ਕਾਰਜਕਾਲ ਦੌਰਾਨ ਸਨ ਸਿਰਫ 2 ਗੈਰ ਭਾਜਪਾਈ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਲਕੇ ਐਤਵਾਰ 9 ਜੂਨ ਨੂੰ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਰ ਇਸ ਵਾਰ ਭਾਰਤੀ ਜਨਤਾ ਪਾਰਟੀ ਇਸ ਵਾਰ ਪੂਰਨ ਬਹੁਮਤ ਤੋਂ 32 ਸੀਟਾਂ ਪਿੱਛੇ ਰਹਿ ਗਈ ਅਤੇ ਉਸ ਨੂੰ ਸਰਕਾਰ ਬਣਾਉਣ ਦੇ ਲਈ ਸਹਿਯੋਗੀ ਦਲਾਂ ਦੇ ਸਹਾਰੇ ਦੀ ਜ਼ਰੂਰਤ ਹੈ। ਇਨ੍ਹਾਂ ’ਚ ਪ੍ਰਮੁੱਖ 16 ਸੀਟਾਂ ਵਾਲੀ ਟੀਡੀਪੀ, 12 ਸੀਟਾਂ ਵਾਲੀ ਜੇਡੀਯੂ, 7 ਸੀਟਾਂ ਵਾਲੀ ਸ਼ਿਵਸੈਨਾ ਅਤੇ 5 ਸੀਟਾਂ ਵਾਲੀ ਐਲਜੇਪੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ ਚੰਦਰਬਾਬੂ ਨਾਇਡੂ ਅਤੇ ਨੀਤਿਸ਼ ਕੁਮਾਰ ੂ ਦੀ ਨਜ਼ਰ 10 ਮੰਤਰਾਲਿਆਂ ’ਤੇ ਟਿਕੀ ਹੈ। ਜਦਕਿ ਚਿਰਾਗ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਅਤੇ ਸ਼ਿੰਦੇ ਦੀ ਸ਼ਿਵਸੇਨਾ ਘੱਟ ਤੋਂ ਘੱਟ 2-2 ਮੰਤਰੀ ਬਣਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਆਰਐਲਡੀ ਅਤੇ ਆਪਣਾ ਦਲ ਵਰਗੀਆਂ ਛੋਟੀਆਂ ਪਾਰਟੀਆਂ ਵੀ ਮੰਤਰੀ ਅਹੁਦੇ ਦੀ ਝਾਕ ਵਿਚ ਹਨ। ਜਿਸ ਦੇ ਚਲਦਿਆਂ ਮੋਦੀ ਮੰਤਰੀ ਮੰਡਲ ਵਿਚ 12 ਤੋਂ 15 ਮੰਤਰੀ ਸਹਿਯੋਗੀ ਦਲਾਂ ਦੇ ਹੋ ਸਕਦੇ ਹਨ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …