Breaking News
Home / ਭਾਰਤ / ਹਿੰਦੀ ਦੀ ਮਸ਼ਹੂਰ ਲੇਖਿਕਾ ਕ੍ਰਿਸ਼ਨ ਸੋਬਤੀ ਦਾ ਦੇਹਾਂਤ

ਹਿੰਦੀ ਦੀ ਮਸ਼ਹੂਰ ਲੇਖਿਕਾ ਕ੍ਰਿਸ਼ਨ ਸੋਬਤੀ ਦਾ ਦੇਹਾਂਤ

ਸਮੁੱਚੇ ਸਾਹਿਤ ਜਗਤ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਹਿੰਦੀ ਦੀ ਮਸ਼ਹੂਰ ਲੇਖਿਕਾ ਕ੍ਰਿਸ਼ਨ ਸੋਬਤੀ ਦਾ ਅੱਜ ਦਿੱਲੀ ਵਿਚ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 18 ਫਰਵਰੀ 1925 ਨੂੰ ਗੁਜਰਾਤ-ਪੰਜਾਬ ਪ੍ਰਾਂਤ ਵਿਚ ਹੋਇਆ ਸੀ। ਇਹ ਇਲਾਕਾ ਹੁਣ ਪਾਕਿਸਤਾਨ ਵਿਚ ਹੈ। ਬਟਵਾਰੇ ਸਮੇਂ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਕੇ ਵਸ ਗਿਆ ਸੀ। ਸੋਬਤੀ ਨੂੰ 1980 ਵਿਚ ਨਾਵਲ ‘ਜ਼ਿੰਦਗੀਨਾਮਾ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। 2017 ਵਿਚ ਉਨ੍ਹਾਂ ਨੂੰ ਭਾਰਤੀ ਸਾਹਿਤ ਦੇ ਸਰਵਉਚ ਸਨਮਾਨ ‘ਗਿਆਨਪੀਠ ਪੁਰਸਕਾਰ’ ਨਾਲ ਵੀ ਸਨਮਾਨਿਤ ਗਿਆ ਸੀ। ਸੋਬਤੀ ਹੋਰਾਂ ਨੇ ਯੂਪੀਏ ਸਰਕਾਰ ਸਮੇਂ ਪਦਮਭੂਸ਼ਣ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸਮੁੱਚੇ ਹਿੰਦੀ ਤੇ ਪੰਜਾਬੀ ਸਾਹਿਤ ਜਗਤ ਨੇ ਸੋਬਤੀ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …