16 ਲੱਖ ਤੋਂ ਵੱਧ ਵਿਅਕਤੀਆਂ ਅਜੇ ਵੀ ਨਾਮੁਰਾਦ ਬਿਮਾਰੀ ਦੀ ਚਪੇਟ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰੀ ਦੁਨੀਆ ਨੂੰ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਹੈ ਜਦਕਿ ਕਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵੀ 1 ਲੱਖ ਨੂੰ ਛੂਹਣ ਲੱਗਾ। ਕਰੋਨਾ ਨਾਮੀ ਇਸ ਨਾਮੁਰਾਦ ਬਿਮਾਰੀ ਨੇ ਪੂਰੇ ਵਿਸ਼ਵ ਅੰਦਰ 97 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਲਈ ਹੈ। ਕਰੋਨਾ ਵਾਇਰਸ ਨੇ 16 ਲੱਖ ਤੋਂ ਵੱਧ ਵਿਅਕਤੀਆਂ ਨੂੰ ਅਜੇ ਵੀ ਆਪਣੀ ਲਪੇਟ ਵਿਚ ਜਕੜਿਆ ਹੋਇਆ ਹੈ ਜਦਕਿ 4 ਲੱਖ 68 ਹਜ਼ਾਰ ਤੋਂ ਵੱਧ ਵਿਅਕਤੀ ਇਸ ਨਾਮੁਰਾਦ ਬਿਮਾਰੀ ਤੋਂ ਖਹਿੜਾ ਛੁਡਾ ਕੇ ਤੰਦਰੁਸਤ ਹੋ ਗਏ ਹਨ। ਇਸ ਮਹਾਂਮਾਰੀ ਨੇ ਹੁਣ ਅਮਰੀਕਾ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਅਮਰੀਕਾ ਵਿਚ ਖਬਰਾਂ ਪੜ੍ਹੇ ਜਾਣ ਤੱਕ 4 ਲੱਖ 68 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ ਹਨ ਜਦਕਿ 16 ਹਜ਼ਾਰ 700 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕ ਹੈ। ਇਟਲੀ ਵਿਚ ਕਰੋਨਾ ਕਾਰਨ 18 ਹਜ਼ਾਰ 200 ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ ਸਪੇਨ ਵਿਚ 15 ਹਜ਼ਾਰ 800 ਤੋਂ ਵੱਧ ਮੌਤਾਂ ਅਤੇ ਫਰਾਂਸ ਵਿਚ ਵੀ ਮੌਤਾਂ ਦਾ ਅੰਕੜਾ 12 ਹਜ਼ਾਰ ਤੋਂ ਪਾਰ ਜਾ ਚੁੱਕਾ ਹੈ। ਭਾਰਤ ਵਿਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 7 ਹਜ਼ਾਰ ਦੇ ਨੇੜੇ ਅੱਪੜ ਗਿਆ ਜਦਕਿ 242 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਕ ਚੰਗੀ ਖ਼ਬਰ ਇਹ ਵੀ ਆਈ ਹੈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਆਈਸੀਯੂ ਤੋਂ ਬਾਹਰ ਆ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਹੈ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …