ਪਿਛਲੀ ਵਾਰ ਨਾਲੋਂ ਸੀਟਾਂ ਵਧਣ ਦੀ ਸੰਭਾਵਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਚੋਣਾਂ ਬਾਰੇ ਸਰਵੇਖਣ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਰਵੇਖਣਾਂ ਮੁਤਾਬਕ 182 ਹਲਕਿਆਂ ਲਈ ਹੋਣ ਵਾਲੀ ਇਸ ਚੋਣ ਵਿੱਚ ਭਾਜਪਾ ਨੂੰ 118-134 ਸੀਟਾਂ ਮਿਲਣ ਦੀ ਗੱਲ ਕਹੀ ਹੈ, ਜਦਕਿ ਕਾਂਗਰਸ ਨੂੰ 49 ਤੋਂ 61 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਦਾ ਅਨੁਪਾਤ 52 ਫ਼ੀਸਦ, ਕਾਂਗਰਸ ਦਾ 37 ਤੇ ਹੋਰਾਂ ਦਾ 11 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਗੁਜਰਾਤ ਵਿਚ ਸੱਤਾ ਵਿਰੋਧੀ ਲਹਿਰ ਦੇਖਣ ਨੂੰ ਨਹੀਂ ਮਿਲ ਰਹੀ। ਸਰਵੇਖਣਾਂ ਅਨੁਸਾਰ 2012 ਦੇ ਮੁਕਾਬਲੇ ਭਾਜਪਾ ਦੀਆਂ ਸੀਟਾਂ ਵਧਣ ਦਾ ਅੰਦਾਜ਼ਾ ਲਾਇਆ ਗਿਆ ਹੈ। ਚੇਤੇ ਰਹੇ ਕਿ 2012 ਵਿੱਚ ਭਾਜਪਾ ਨੂੰ 115 ਸੀਟਾਂ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ 9 ਅਤੇ 14 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 18 ਦਸੰਬਰ ਨੂੰ ਆਉਣੇ ਹਨ।