ਨਵੀਂ ਦਿੱਲੀ/ਬਿਊਰੋ ਨਿਊਜ਼
ਲਾਸ ਏਂਜਲਸ ਵਿਚ ਆਯੋਜਿਤ ਹੋਏ ਵਿਸ਼ਵ ਪ੍ਰਸਿੱਧ ਆਸਕਰ ਐਵਾਰਡ ਸਮਾਰੋਹ ਵਿਚ ਇਕ ਖਾਸ ਪ੍ਰੋਗਰਾਮ ਉਨ੍ਹਾਂ ਅਦਾਕਾਰਾਂ ਲਈ ਰੱਖਿਆ ਗਿਆ ਜੋ ਸਾਡੇ ਵਿਚਕਾਰ ਨਹੀਂ ਰਹੇ ਹਨ। 89ਵੇਂ (ਉਣਾਨਵੇਂ) ਆਸਕਰ ਐਵਾਰਡ ਵਿਚ ਬਾਲੀਵੁੱਡ ਦੇ ਸਿਰਮੌਰ ਅਦਾਕਾਰ ਓਮਪੁਰੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਆਸਕਰ ਸਮਾਰੋਹ ਵਿਚ ਓਮਪੁਰੀ ਨੂੰ ਹਾਲੀਵੁੱਡ ਐਕਟਰ ਦੇ ਤੌਰ ‘ਤੇ ਯਾਦ ਕੀਤਾ ਗਿਆ। ਚੇਤੇ ਰਹੇ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ ਹੀ 6 ਜਨਵਰੀ ਨੂੰ ਬਾਲੀਵੁੱਡ ਦੇ ਮਹਾਨ ਅਦਾਕਾਰ ਓਮਪੁਰੀ ਦਾ ਦੇਹਾਂਤ ਹੋ ਗਿਆ ਸੀ।
ਆਸਕਰ ਦੇ ਸਮਾਰੋਹ ਮੌਕੇ ਓਮ ਪੁਰੀ ਦੇ ਜੀਵਨ ਨੂੰ ਸਲਾਮ ਕਰਦਾ ਇੱਕ ‘ਇਨ ਮੈਮੋਰੀਅਮ’ ਮੋਂਟਾਜ ਚਲਾਇਆ ਗਿਆ। ਪਦਮਸ੍ਰੀ ਨਾਲ ਸਨਾਮਨਿਤ ਓਮ ਪੁਰੀ ਨੂੰ ਯਾਦ ਕਰਦਿਆਂ ਆਸਕਰ ਸਮਾਰੋਹ ਵਿੱਚ ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ। ਓਮਪੁਰੀ ਦੇ ਦੇਹਾਂਤ ‘ਤੇ ਬਾਲੀਵੁੱਡ ਦੇ ਤਮਾਮ ਸਿਤਾਰਿਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਸੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …