21.7 C
Toronto
Saturday, August 15, 2026
spot_img
HomeਕੈਨੇਡਾFrontਬੱਸ ਡਰਾਈਵਰ ਦੇ ਘਰੋਂ 28 ਕਰੋੜ ਰੁਪਏ ਕੈਸ਼ ਅਤੇ 15 ਕਿੱਲੋ ਸੋਨਾ...

ਬੱਸ ਡਰਾਈਵਰ ਦੇ ਘਰੋਂ 28 ਕਰੋੜ ਰੁਪਏ ਕੈਸ਼ ਅਤੇ 15 ਕਿੱਲੋ ਸੋਨਾ ਮਿਲਿਆ

ਬੱਸ ਡਰਾਈਵਰ ਦੇ ਘਰੋਂ 28 ਕਰੋੜ ਰੁਪਏ ਕੈਸ਼ ਅਤੇ 15 ਕਿੱਲੋ ਸੋਨਾ ਮਿਲਿਆ
ਨੋਟ ਗਿਣਦੇ-ਗਿਣਦੇ ਮਸ਼ੀਨਾਂ ਵੀ ਹੋ ਗਈਆਂ ਖਰਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਪੁਲਿਸ ਨੇ ਇਕ ਛਾਪੇਮਾਰੀ ਦੌਰਾਨ ਸਾਬਕਾ ਬੱਸ ਡਰਾਈਵਰ ਦੇ ਘਰੋਂ 28 ਕਰੋੜ 5 ਲੱਖ ਰੁਪਏ ਤੋਂ ਵੀ ਜ਼ਿਆਦਾ ਨਕਦੀ ਅਤੇ 15 ਕਿੱਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 21 ਕਰੋੜ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਇਹ ਬਰਾਮਦਗੀ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨੋਟਾਂ ਦਾ ਢੇਰ ਏਨਾ ਵੱਡਾ ਸੀ ਕਿ ਉਨ੍ਹਾਂ ਨੂੰ ਗਿਣਦੇ-ਗਿਣਦੇ ਮਸ਼ੀਨਾਂ ਵੀ ਖਰਾਬ ਹੋ ਗਈਆਂ। ਪੁਲਿਸ ਨੇ ਆਰੋਪੀ ਵਿਅਕਤੀ ਮਿਨਾਰ ਮੰਡਲ ਨੂੰ ਗਿ੍ਰਫਤਾਰ ਕਰ ਲਿਆ ਹੈ। ਮਿਨਾਰ ਮੰਡਲ ਪਹਿਲਾਂ ਸੂਬੇ ਦੀ ਸਰਕਾਰੀ ਬੱਸ ਦਾ ਡਰਾਈਵਰ ਸੀ ਅਤੇ ਬਾਅਦ ਵਿਚ ਉਹ ਸਟੋਨ ਦੇ ਕਾਰੋਬਾਰ ਨਾਲ ਜੁੜ ਗਿਆ ਸੀ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿਚ ਲੱਗ ਗਈਆਂ ਹਨ ਕਿ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨਾ ਕਿਥੋਂ ਆਇਆ ਅਤੇ ਇਸਦੇ ਪਿੱਛੇ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ। ਇਸਦੇ ਚੱਲਦਿਆਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦਰੂ ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ।

RELATED ARTICLES
POPULAR POSTS