14.3 C
Toronto
Friday, May 22, 2026
spot_img
Homeਭਾਰਤਭਾਰਤੀ ਟੈਸਟ ਕ੍ਰਿਕਟ ਟੀਮ ਵਿਚ ਗੰਭੀਰ ਤੇ ਇਸ਼ਾਂਤ ਸ਼ਰਮਾ ਦੀ ਵਾਪਸੀ

ਭਾਰਤੀ ਟੈਸਟ ਕ੍ਰਿਕਟ ਟੀਮ ਵਿਚ ਗੰਭੀਰ ਤੇ ਇਸ਼ਾਂਤ ਸ਼ਰਮਾ ਦੀ ਵਾਪਸੀ

test-cricketਰੋਹਿਤ ਤੇ ਸ਼ਿਖਰ ਧਵਨ ਬਾਹਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੀ ਕ੍ਰਿਕਟ ਟੈਸਟ ਸੀਰੀਜ਼ ਲਈ ਹਾਰਦਿਕ ਪਾਂਡੇ ਜਿੱਥੇ ਨਵਾਂ ਚਿਹਰਾ ਹੈ, ਉਥੇ ਗੰਭੀਰ ਦੀ ਫਿਰ ਵਾਪਸੀ ਹੋਈ ਹੈ, ਜਦੋਂ ਕਿ ਜ਼ਖਮੀ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਭਾਰਤੀ ਟੈਸਟ ਟੀਮ ‘ਚੋਂ ਬਾਹਰ ਹੋ ਗਏ ਹਨ। ਇੰਗਲੈਂਡ ਦੇ ਖਿਲਾਫ 9 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਵਿਚ ਹਾਰਦਿਕ ਪਾਂਡੇ ਨਵੇਂ ਖਿਡਾਰੀ ਦੇ ਰੂਪ ਵਿਚ ਸ਼ਾਮਲ ਕੀਤੇ ਗਏ ਹਨ। ਜਦੋਂ ਕਿ ਗੌਤਮ ਗੰਭੀਰ ਨੂੰ ਇਕ ਵਾਰ ਫਿਰ ਮੌਕਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ਼ਾਂਤ ਸ਼ਰਮਾ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ ਤੇ ਜਸਵੰਤ ਯਾਦਵ ਵੀ ਇਸ ਟੀਮ ਦਾ ਹਿੱਸਾ ਹੋਣਗੇ। ਓਪਨਰ ਕੇ.ਐਲ. ਰਾਹੁਲ, ਰੋਹਿਤ ਸ਼ਰਮਾ ਅਤੇ ਸਿਖਰ ਧਵਨ ਨੂੰ ਫਿਟ ਨਾ ਹੋਣ ਕਾਰਨ ਮੌਕਾ ਨਹੀਂ ਮਿਲ ਸਕਿਆ। ਇਸ ਟੈਸਟ ਟੀਮ ਦੀ ਕਪਤਾਨੀ ਇਕ ਵਾਰ ਫਿਰ ਤੋਂ ਵਿਰਾਟ ਕੋਹਲੀ ਕਰਨਗੇ ਤੇ ਵਿਕਟ ਕੀਪਿੰਗ ਰਿਧੀਮਾਨ ਸਾਹਾ ਸੰਭਾਲਣਗੇ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਮੁਰਲੀ ਵਿਜੇ, ਪੁਜਾਰਾ, ਰਹਾਣੇ, ਅਸ਼ਵਿਨ, ਰਵਿੰਦਰ ਜਡੇਜਾ, ਅਮਿਤ ਮਿਸ਼ਰਾ, ਮੁਹੰਮਦ ਸ਼ਮੀ, ਕਰੁਨ ਨਾਇਅਰ ਆਦਿ ਖਿਡਾਰੀ ਚੁਣੇ ਗਏ ਹਨ।

RELATED ARTICLES
POPULAR POSTS