8 ਕਰੂ ਮੈਂਬਰਾਂ ਸਮੇਤ 13 ਯਾਤਰੀ ਸਨ ਸਵਾਰ
ਈਟਾਨਗਰ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦਾ ਇਕ ਏ.ਐਨ.-32 ਜਹਾਜ਼ ਅੱਜ ਅਸਾਮ ਦੇ ਜੋਰਹਾਟ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੇ ਮੇਚੁਕਾ ਏਅਰ ਫੀਲਡ ਉਪਰੋਂ ਲਾਪਤਾ ਹੋ ਗਿਆ। ਇਹ ਖੇਤਰ ਚੀਨ ਦੀ ਸਰਹੱਦ ਦੇ ਕਾਫੀ ਨਜ਼ਦੀਕ ਹੈ। ਦੱਸਿਆ ਗਿਆ ਕਿ ਜਹਾਜ਼ ਨਾਲ ਆਖਰੀ ਵਾਰ ਕਰੀਬ ਇਕ ਵਜੇ ਸੰਪਰਕ ਹੋਇਆ। ਜਹਾਜ਼ ਵਿਚ 8 ਕਰੂ ਮੈਂਬਰ ਅਤੇ 5 ਯਾਤਰੀ ਸਵਾਰ ਸਨ। ਹਵਾਈ ਫੌਜ ਨੇ ਆਪਣੇ ਸਾਰੇ ਵਸੀਲਿਆਂ ਨੂੰ ਜਹਾਜ਼ ਦੀ ਭਾਲ ਵਿਚ ਲਗਾ ਦਿੱਤਾ ਹੈ। ਏ.ਐਨ.-32 ਏਅਰਕ੍ਰਾਫਟ ਰੂਸ ਵਿਚ ਬਣਿਆ ਮਿਲਟਰੀ ਟਰਾਂਸਪੋਰਟ ਜਹਾਜ਼ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …