Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਅੱਡੀ-ਚੋਟੀ ਦਾ ਸੀ ਦਿੱਲੀ ਵਿੱਚ ਜੋਰ ਲੱਗਾ,
ਆਪ ਵਾਲੇ ਜਿੱਤ ਗਏ ਮੇਅਰ ਦੀ ਚੋਣ ਓਥੇ ।

ਝਾੜੂ ਵਾਲਿਆਂ ਨੇ ਝਾੜੂ ਸੀ ਫੇਰ ਦਿੱਤਾ,
ਵੇਖ-ਵੇਖ ਨਿਕਲਿਆ ਕਈਆਂ ਦਾ ਰੋਣ ਓਥੇ ।

ਫੈਸਲਾ ਲੋਕਾਂ ਦਾ ਨਹੀਂ ਸਵੀਕਾਰ ਕਰਦਾ,
ਜਿਹੜਾ ਖੁਦ ਨੂੰ ਕਹਾਉਂਦਾ ਹੋਵੇ DON ਓਥੇ ।

ਦੇਖਿਆ T. V. ਤੇ ਲੜਦੇ ਸੀ ਇੰਝ ਲੀਡਰ,
ਏਦਾਂ ਕਦੀ ਉਲਝੇ ਨਾ ਕੀੜਿਆਂ ਦਾ ਭੌਣ ਓਥੇ ।

ਪਾਉਣ ਰੌਲਾ ਨਾ ਹੋਇਆ ਕੋਈ ਮੌਨ ਓਥੇ,
ਸੁੱਟਦੇ ਸੀ ਬੋਤਲਾਂ ਤੇ ਮਾਈਕ ਵੀ ਖੋਹਣ ਓਥੇ ।

ਲੋਕਤੰਤਰ ਦਾ ਕੱਢਣ ਜਲੂਸ ਟੁਰ ਪਏ,
ਵੇਖ ਕੇ ਭਾਰਤੀਆਂ ਦੀ ਝੁਕੀ ਸੀ ਧੌਣ ਓਥੇ ।

ਹੁਣ ਬਹੁਤੇ ਲੋਕਾਂ ਨੂੰ ਭੋਰਾ ਨਾ ਫਰਕ ਪੈਂਦਾ,
ਐਹੋ-ਜਿਹੇ ਵਾਕੇ ਤਾਂ ਆਏ ਦਿਨ ਹੋਣ ਓਥੇ ।

ਜੈਸੀ ਪਰਜਾ ਤੇ ਵੈਸਾ ਹੀ ਹੋਏ ਰਾਜਾ,
‘ਗਿੱਲ ਬਲਵਿੰਦਰਾ’ ਸਮਝਾਵੇ ਪਰ ਕੌਣ ਓਥੇ ।

ਗਿੱਲ ਬਲਵਿੰਦਰ
CANADA +1.416.558.5530
([email protected] )

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …