ਮਹਿਲਾਂ ਕੋਲੋਂ ਢਾਰਾ ਔਖਾ।
ਹੋਵੇ ਕਿੰਜ ਗੁਜ਼ਾਰਾ ਔਖਾ।
ਲੋਟੂ ਲਾਣਾ ਲੁੱਟੀ ਜਾਵੇ।
ਭੁੱਖਾ ਗਰੀਬ ਵਿਚਾਰਾ ਔਖਾ।
ਡਾਢ੍ਹਾ ਕਰਦਾ ਪੁੱਠੇ ਕਾਰੇ,
ਸੀਨੇ ਚੱਲੇ ਆਰਾ ਔਖਾ।
ਮਿਲੇ ਨ ਹੱਕ ਕੋਈ ਇੱਥੇ,
ਲੱਗਾ ਹੋਇਆ ਲਾਰਾ ਔਖਾ।
ਵਾੜ ਖੇਤ ਨੂੰ ਖਾਈ ਜਾਵੇ,
ਹੁੰਦਾ ਇਹ ਵਰਤਾਰਾ ਔਖਾ।
ਤੰਦ ‘ਨੀ, ਉਲਝਿਆ ਤਾਣਾ,
ਬੰਦਾ ਬੇਸਹਾਰਾ ਔਖਾ।
ਚੋਟ ਕਰਾਰੀ, ਲੱਗੀ ਭਾਰੀ,
ਕਰਨਾ ਪਾਰ ਉਤਾਰਾ ਔਖਾ।
ਉੱਪਰੋਂ ਉੱਪਰੋਂ ਮਿੱਠਾ ਬੋਲੇ,
ਕੱਛ ਰੱਖੇਂ ਕਟਾਰਾ ਔਖਾ।
ਕਰ ਨਾ ਤੂੰ ਤੰਗ ਕਿਸੇ ਨੂੰ,
ਨੈਣੀਂ ਹੰਝੂ ਖ਼ਾਰਾ ਔਖਾ।
ਨਾ ਕੋਈ ਸੁਣੇਂ ਸੱਚ ਨੂੰ ਇੱਥੇ,
ਹੋਇਆ ਪਿਆ ਬੁਲਾਰਾ ਔਖਾ।
ਰੁੱਸ ਕੇ ਨਾ ਬੈਠ ‘ਹਕੀਰ’,
ਤੈਥੋਂ ਤੇਰਾ ਪਿਆਰਾ ਔਖਾ।
– ਸੁਲੱਖਣ ਸਿੰਘ, 647-786-6329