– ਗਿੱਲ ਬਲਵਿੰਦਰ +1 416-558-5530
ਕਰੋਨਾ ਫਿਰ ਤੇਜ਼
ਦਹਿਸ਼ਤ ਕਰੋਨਾ ਦੀ ਟੱਪ ਗਈ ਸਭ ਹੱਦਾਂ,
ਕੁੱਲ ਦੁਨੀਆਂ ਦੇ ਏਸ ਤੋਂ ਡਰਨ ਲੋਕੀਂ।
ਕਾਰੋਬਾਰ ਠੱਪ ਤੇ ਭਾਂਡੇ ਹੋਈ ਜਾਣ ਖਾਲੀ,
ਆਰਥਿਕ ਠੰਡ ਨਾਲ ਅੱਜ-ਕੱਲ੍ਹ ਠਰਨ ਲੋਕੀਂ।
ਹਦਾਇਤਾਂ ਡਾਕਟਰਾਂ ਦੀਆਂ ਮੰਨ ਕੇ ਹੰਭ ਚੱਲੇ,
ਉਪਰੋਂ ਸਖ਼ਤੀਆਂ ਸਰਕਾਰ ਦੀਆਂ ਜ਼ਰਨ ਲੋਕੀਂ।
ਅੱਕ-ਥੱਕ ਕੇ ਕਈ ਨੇ ਸ਼ੇਰ ਬਣਦੇ,
ਆਉਣ ਕਾਬੂ ਤੇ ਜੁਰਮਾਨਾ ਫਿਰ ਭਰਨ ਲੋਕੀਂ ।
ਮੱਥਾ ਟੇਕੇ ਨੂੰ ਹੋ ਗਿਆ ਇੱਕ ਅਰਸਾ,
ਗੁਰੂ ਘਰ ਵੀ ਪੈਰ ਘੱਟ ਹੀ ਧਰਨ ਲੋਕੀਂ ।
Stay At Home ਦਾ ਜਾਰੀ ਫ਼ੁਰਮਾਨ ਹੋਇਆ,
ਦੁੱਖ ਗਵਾਂਢੀਆਂ ਦੇ ਵੀ ਫੋਨ ‘ਤੇ ਹੀ ਹਰਨ ਲੋਕੀਂ।
ਚੰਗੇ ਮੁਲਖ਼ਾਂ ਵਿੱਚ ਲਗ ਰਹੀ ਰੋਜ਼ Vaccine,
ਅਣ-ਆਈ ਮੌਤ ਹੁਣ ਹੋਰ ਨਾ ਮਰਨ ਲੋਕੀਂ ।
ਖੜ੍ਹਕਾਈਆਂ ਥਾਲੀਆਂ, ਬਾਲ ਲਏ ਕਈ ਦੀਵੇ,
‘ਗਿੱਲ ਬਲਵਿੰਦਰਾ’ ਕੀ ਕਰਨ ਤੇ ਕੀ ਨਾ ਕਰਨ ਲੋਕੀਂ।
gillbs@’hotmail.com
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …