16 C
Toronto
Sunday, October 5, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਪਰਵਾਸੀ ਦੇ ਵੀਹ ਸਾਲ
ਡੱਕਿਆ ਨਾ ਕਿਸੇ ਰਾਹੂ ਕੇਤੂ, ਨਾ ਹੀ ਘੇਰਿਆ ਰਾਸ਼ੀ ਨੇ,
ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ।
ਤੁਹਾਡੇ ਕਰਕੇ ਆਂਚ ਨਾ ਆਈ, ਲਾ ਲਿਆ ਜੋਰ ਗੰਡਾਸੀ ਨੇ,
ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ ।

Monday to Friday, ਦਸ ਤੋਂ ਬਾਰਾਂ, ਰੋਜ਼ ਰੇਡੀਓ ਕਰਦੇ ਹਾਂ,
1320 ਨੂੰ ਤਿਆਗ ਕੇ ਅੱਜ-ਕੱਲ੍ਹ, 960 ਤੋਂ ਹਾਜ਼ਰੀ ਭਰਦੇ ਹਾਂ।
ਕਈ ਵਾਰ ਹੈ ਪਰਖਿਆ ਸਾਨੂੰ, ਆਉਂਦੀ ਜਾਂਦੀ ਉਦਾਸੀ ਨੇ,
ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ ।

ਮਿੱਤਰਾਂ ਪਿੱਠ ਨਾ ਲੱਗਣ ਦਿੱਤੀ, ਪਰ ਮੂੰਹ ਵੀ ਮੋੜੇ ਬੜਿਆਂ ਨੇ,
ਕੁਝ ਤਾਂ ਅੱਧ-ਵਿਚਾਲੇ ਹੀ ਖ਼ੁਰ ਗਏ, ਰੰਗ਼ ਵਟਾ ਲਏ ਘੜ੍ਹਿਆਂ ਨੇ ।
ਜੋ ਸੀ ਤਾਰੂ ਪੰਜ-ਪੱਤਣਾਂ ਦੇ, ਡੋਬੇ ਇਕੋ ਗਿਲਾਸੀ ਨੇ,
ਤੁਹਾਡੇ ਸਦਕੇ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ ।

ਪ੍ਰਮੋਟ ਨਾ ਜਾਦੂ ਟੋਣਾ ਕੀਤਾ, ਬੜੀ ਦੂਰ ਹਾਂ ਧਾਗ਼ੇ-ਤਵੀਤਾਂ ਤੋਂ,
ਮੰਨਦੇ ਹਾਂ ਬਹੁਤ ਨੇ ਕਮੀਆਂ, ਪਰ ਬਿਲਕੁਲ ਸਾਫ ਹਾਂ ਨੀਤਾਂ ਤੋਂ ।
ਏਸੇ ਲਈ ਹੈ ਡੰਗ ਮਾਰਿਆ, ਸੱਜਣਾਂ ਦੀ ਖਚਰੀ ਹਾਸੀ ਨੇ,
ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ ।

ਮਿਹਨਤ ਦਾ ਮੁੱਲ ਪਾ ਦੇਂਦਾ ਰੱਬ, ਹਰ ਇਕ Single Penny ਦਾ,
ਚੱਲ-ਚੱਲ ਚਾਲਾਂ ਹਾਰੇ ਸ਼ਕਨੀ, ਪਰ ਰੱਥ ਨਾ ਰੁਕਿਆ ਸੈਣੀ ਦਾ ।
ਮੱਚਦੀ ਅੱਗ ‘ਚੋਂ ‘ਗਿੱਲ ਬਲਵਿੰਦਰਾ’, ਬਚਾਉਣਾ ਅਯੋਧਿਆ ਵਾਸੀ ਨੇ,
ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

 

Previous article
Next article
RELATED ARTICLES
POPULAR POSTS