27.2 C
Toronto
Sunday, October 5, 2025
spot_img
Homeਰੈਗੂਲਰ ਕਾਲਮਆਓ, ਲਾਲਾਂ ਦੀ ਕਦਰ ਪਾਈਏ!

ਆਓ, ਲਾਲਾਂ ਦੀ ਕਦਰ ਪਾਈਏ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਇਹ ਗੱਲ ਇਸੇ ਹਫਤੇ ਦੀ ਹੈ। ਅੰਮ੍ਰਿਤਸਰ ਸਾਹਬ ਦੇ ‘ਵਿਰਸਾ ਵਿਹਾਰ’ ਵਿਚ ਇੱਕ ਅਨੋਖੜੀ ਸੰਗੀਤਕ ਤੇ ਸਭਿਆਚਾਰਕ ਸ਼ਾਮ ਸਜੀ ਹੋਈ ਸੀ। ਕਿਆ ਅਨੰਦ ਸੀ ਤੇ ਅਜਬ ਨਜ਼ਾਰੇ ਸਨ। ਸਦਕੇ ਜਾਵਾਂ ਸਾਡੇ ਮਾਣਯੋਗ ਕਹਾਣੀਕਾਰ ਜਨਾਬ ਕਰਤਾਰ ਸਿੰਘ ਦੁੱਗਲ ਦੇ, ਜਿਸਨੇ ਰਾਜ ਸਭਾ ਦੇ ਮੈਂਬਰ ਹੁੰਦਿਆਂ ਪੰਜਾਬ ਨੂੰ ਦੋ ਵਿਰਸਾ ਵਿਹਾਰ ਕੇਂਦਰ ਦਿੱਤੇ। ਕਰੋੜਾਂ ਰੁਪਏ ਲੱਗ ਕੇ ਇਹਨਾਂ ਦੀ ਉਸਾਰੀ ਰਾਜ ਸਭਾ ਮੈਂਬਰ ਦੇ ਫੰਡਾਂ ਵਿਚੋਂ ਹੋਈ। ਕਪੂਰਥਲੇ ਦਾ ਤਾਂ ਮੈਨੂੰ ਪਤਾ ਨਹੀਂ, ਜਿੱਥਂ ਤਕ ਸ੍ਰੀ ਅੰਮ੍ਰਿਤਸਰ ਸਾਹਬ ਦੇ ਵਿਰਸਾ ਵਿਹਾਰ ਦੀ ਗੱਲ ਹੈ, ਇੱਥੇ ਹੁਣ ਤੀਕ ਮੈਂ ਵੱਧ ਤੋਂ ਵੱਧ ਤਿੰਨ ਵਾਰ ਗਿਆ ਹੋਵਾਂਗਾ ਤੇ ਹੁਣ ਜਿਹੜੇ ਸਮਾਗਮ ਦੀ ਗੱਲ ਕਰ ਰਿਹਾ ਹਾਂ, ਉਦੋਂ ਚੌਥੀ ਵਾਰ। ਕਪੂਰਥਲਾ ਦਾ ਵਿਰਸਾ ਵਿਹਾਰ ਕੇਂਦਰ ਮੈਂ ਨਹੀਂ ਦੇਖਿਆ ਤੇ ਨਾ ਹੀ ਉਹਦੀ ਕੋਈ ਸਾਹਿਤਕ ਸਭਿਆਚਾਰਕ ਸਰਗਮੀ ਸੁਣੀ ਦੇਖੀ ਹੈ। ਕਹਿੰਦੇ ਹਨ ਕਿ ਸਰਕਾਰੀ ਦਖਲ ਹੋਣ ਕਾਰਨ ਇੱਥੇ ਵਧੇਰੇ ਵਪਾਰੀ ਕਾਰੋਬਾਰੀ ਨੁਮਾਇਸ਼ਾਂ ਹੀ ਲੱਗਦੀਆਂ ਹਨ ਤੇ ਕਦੇ ਕਦੇ ਕਿਸੇ ਭਾਗ ਭਰੇ ਦਿਨ ਕੋਈ ਸਾਹਿਤਕ ਜਾਂ ਸਭਿਆਚਾਰਕ ਧੁਨੀ ਗੂੰਜਦੀ ਹੈ। ਬਹੁਤੇ ਨਾਟਕਕਾਰ ਸਿਰਫ ਨਾਟਕ ਹੀ ਕਰਦੇ ਹਨ ਤੇ ਨਾਟਕ ਵੀ ਸਿਰੇ ਦਾ ਕਰਦੇ ਹਨ! ਕਿੰਨੇ ਕੁ ਲੋਕ ਆਉਂਦੇ ਹਨ ਉਹਨਾਂ ਦਾ ਨਾਟਕ ਦੇਖਣ?ਇਹ ਉਹੀ ਦੱਸ ਸਕਦੇ ਹਨ, ਮੈਂ ਕਿਉਂ ਦੱਸਾਂ?
ਬਹੁਤ ਸਾਲ ਹੋਏ, ਇੱਕ ਵਾਰ ਅੰਰਤਸਰ ਦੇ ਵਿਰਸਾ ਵਿਹਾਰ ਵਿਚ ਉਦੋਂ ਆਇਆ ਸਾਂ ਪਹਿਲੀ ਵਾਰ, ਜਦੋਂ ਸ੍ਰ ਕਾਹਨ ਸਿੰਘ ਪਨੂੰ ਡਿਪਟੀ ਕਮਿਸ਼ਸਰ ਅੰਮ੍ਰਿਤਸਰ ਸਨ ਤੇ  ਉਹਨਾਂ ਫੋਨ ‘ਤੇ ਸਿਰਫ ਸੁਨੇਹਾ ਲਿਖਿਆ ਸੀ ਕਿ ਮੈਂ ਤੁਹਾਡੇ ਸ਼ਹਿਰ ਵਿਚ ਹਾਂ, ਤੇ ਉਹ ਕਹਿਣ ਲੱਗੇ ਕਿ ਆਥਣੇ ਵਿਰਸਾ ਵਿਹਾਰ ਵਿਚ ਮਿਲਦੇ ਹਾਂ ਤੇ ਚਾਹ ਦਾ ਕੱਪ ਕੱਪ ਪੀਂਦੇ ਹਾਂ।  ਸੋ, ਇਹ ਸੀ ਇੱਕ ਇਤਫ਼ਾਕ! ਬਹੁਤ ਅੱਛਾ ਲਗਿਆ ਵਿਰਸਾ ਵਿਹਾਰ। ਪ੍ਰਮਿਦਰਜੀਤ ਵੀ ਨਾਲ ਸੀ ‘ਅੱਖਰ’ ਵਾਲਾ।ਕਈ ਅਦਬੀ ਬੰਦੇ ਇਕੱਠੇ ਹੋਏ। ਇਹ ਪੂਂਮ ਸਾਹਿਬ ਦਾ ਸਹਿਤਕ ਪ੍ਰੇਮ ਸੀ। ਉਨਾਂ ਨੂੰ ਲਿਖਾਰੀਆਂ ਵਿਚ ਬਹਿਣਾ ਹਮੇਸ਼ਾ ਚੰਗਾ ਲਗਦਾ ਹੈ।  ਇੱਥੇ ਭਾਈ ਹੁਰਸ਼ਰਨ ਸਿੰਘ ਹੁਰਾਂ ਦੀਆਂ ਤਸਵੀਰਾਂ ਦੇਖ ਮਨ ਬਾਗੋ ਬਾਗ ਹੋਇਆ ਤੇ ਨਾਵਲਕਾਰ ਨਾਨਕ ਸਿੰਘ ਤੇ ਕਰਤਾਰ ਸਿੰਘ ਦੁੱਗਲ ਦੀਆਂ ਤਸਵੀਰਾਂ ਮੂੰਹੋਂ ਬੋਲ ਰਹੀਆਂ ਸਨ। ‘ਮੰਹੋ ਕੁਝ ਬੋਲ ਜਾਂ ਨਾ ਬੋਲ ਵੇ, ਚੰਨਾ ਵੱਸ ਅੱਖੀਆਂ ਦੇ ਕੋਲ ਵੇ’ ਵਾਲੀ ਗੱਲ ਸੀ। ਇਹ ਸਾਡੇ ਸੱਜਣ ਸਾਥੋਂ ਬੜੀ ਦੂਰ ਹੋਰ ਦੁਨੀਆਂ  ਦੇ ਵਾਸੀ ਹੋ ਗਏ ਹਨ ਪਰਸ਼ਸਾਡੀਆਂ ਅੱਖਾਂ ਸਾਹਮਣੇ ਅੱਜ ਵੀ ਵਸਦੇ ਹਨ ਤੇ ਕੱਲ੍ਹ ਵੀ ਵਸਣਗੇ।
22 ਅਪ੍ਰੈਲ ਦੇ ਦਿਨ। ਆਲਮੀ ਪੰਜਾਬੀ ਵਿਰਾਸਤ ਫਾਊ੬ਡੇਸ਼ਨ ਦੇ ਸਹਿਯੋਗ ਨਾਲ ਸੇਖ ਫਰੀਦ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋ੬ ਇਕ ਕਲਾਤਮਿਕ ਤੇ ਸਾਹਿਤਕ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਦੇ ਨਾਵਲਕਾਰ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਕੀਤਾ ਗਿਆ। ਸਮਾਗਮ ਵਿਚ ਪੰਜਾਬ ਦੀ ਵਿਸ਼ਵ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਨੂੰ ਪੰਜਾਬ ਦੀ ਕੋਇਲ ‘ਸੁਰਿੰਦਰ ਕੌਰ ਯਾਦਗਾਰੀ ਪੁਰਸਕਾਰ’, ਲੋਕ ਕਵੀ ਅਵਤਾਰ ਸਿੰਘ ਤਾਰੀ ਨੂੰ ‘ਰਾਮ ਨਰੈਣ ਸਿੰਘ ਦਰਦੀ ਯਾਦਗਾਰੀ ਪੁਰਸਕਾਰ’, ਸਾਹਿਤਕ ਸੇਵਾਵਾਂ ਲਈ ਡਾ. ਦਰਿਆ ਨੂੰ ‘ਸੰਤੋਖ ਸਿੰਘ ਧੀਰ ਯਾਦਗਾਰੀ ਪੁਰਸਕਾਰ’ ਅਜੀਤ ਸਿੰਘ ਰਤਨ ਨੂੰ ਲੋਕ ਗਾਇਕ ‘ਗਿਆਨ ਸਿੰਘ ਕੰਵਲ ਯਾਦਗਾਰੀ ਪੁਰਸਕਾਰ’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਏ.ਡੀ.ਜੀ.ਪੀ. ਸ: ਗੁਰਦੇਵ ਸਿੰਘ ਸਹੋਤਾ ਨੇ ਕੀਤੀ । ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸੇਖ ਫਰੀਦ ਵਿਚਾਰ ਮੰਚ ਦੇ ਨੁਮਾਇੰਦੇ ਵਜੋਂ ਮੈਂ ਤੇ ਮਿੱਤਰ ਨਵੀ ਨਵਪ੍ਰੀਤ ਵੀ ਸ਼ਾਮਿਲ ਸਾਂ। ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਅਤੇ ਕੈਲਗਰੀ ਤੋਂ ਪਧਾਰੇ ਨੇਕ ਮਿੱਤਰ ਸੁਧੀਰ ਕੁਮਾਰ ਸ਼ਾਹੀ, ਪਾਰਖੂ ਸ੍ਰੋਤੇ ਤੇ ਸੁਘੜ ਪਾਠਕ ਭਗਵੰਤ ਸਿੰਘ ਅੱਜੀ ਵੀ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿੱਚ ਸਵਾਗਤੀ ਸ਼ਬਦ ਅਤੇ ਸਮਾਗਮ ਦੀ ਰੂਪ ਰੇਖਾ ਬਾਰੇ ਵਿਚਾਰ ਪੇਸ਼ ਕਰਦਿਆਂ ਮੈਂ ਆਖਿਆ ਕਿ ਮੰਡੀ ਦੇ ਇਸ ਯੁੱਗ ਵਿੱਚ ਜੇਕਰ ਅਸੀਂ ਆਪਣੇ ਪੂਰਵਜਾਂ ਦੀਆਂ ਲਿਖਤਾਂ, ਉਨ੍ਹਾਂ ਦੇ ਵਿਚਾਰ, ਸਾਫ਼ ਸੁਥਰੀ ਗਾਇਕੀ ਅਤੇ ਸ਼ਾਇਰੀ ਨੂੰ ਨਾਂ ਸਾਂਭਿਆਂ ਤਾਂ ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ। ਜਿਹਨਾਂ ਹਸਤੀਆਂ ਦੇ ਨਾਵਾਂ ਉਤੇ ਪੁਰਸਕਾਰ ਦਿੱਤੇ ਗਏ ਉਹਨਾਂ ਸਭਨਾਂ ਬਾਰੇ ਮੈਂ ਸਰੋਤਿਆਂ ਨੂੰ ਵਿਸਥਾਰ ਵਿਚ ਦੱਸਿਆ ਕਿ ਇਹ ਲੋਕ ਭੁੱਲ-ਵਿਸਰ ਰਹੇ ਹਨ। ਇਸ ਸੰਸਾਰ ਤੋਂ ਚਲੇ ਗਏ ਹਨ ਪਰ ਆਪਣੀ ਕਲਾ-ਕੀਰਤੀ ਕਾਰਨ ਜੀਵੰਤ ਰਹਿਣਗੇ। ਪਰ ਅਸੀਂ ਤਾਂ ਜਿਉਂਦੇ ਲੋਕ ਵਿਸਾਰ ਹੀ ਛੱਡੇ ਹਨ, ਮੋਇਆਂ ਨੂੰ ਕੌਣ ਪੁੱਛਦਾ? ਮੈਂ ਸਾਫ ਤੌਰ ‘ਤੇ ਆਖਿਆ ਅਜਿਹੇ ਹੀਰਿਆਂ ਨੂੰ ਅਸੀਂ ਲੱਭ-ਲੱਭ ਕੇ ਉਹਨਾਂ ਦੇ ਘਰੋਂ-ਘਰੀਂ ਜਾ ਕੇ ਸਨਮਾਨ ਦਿਆ ਕਰਾਂਗੇ। ਗੁਰਮੀਤ ਬਾਵਾ ਨੇ ਜਦ ਗਾਇਆ:
ਕੁਹਾਰੋ ਡੋਲੀ ਨਾ ਚਾਇਓ ਵੇ ਮੇਰਾ ਬਾਬੁਲ ਆਇਆ ਨਈਂ
ਵੀਰਾ ਦੂਰ ਖੜ੍ਹਾ ਰੋਵੇਂ ਕਿਸੇ ਚੁੱਪ ਕਰਾਇਆ ਨਈਂ…
ਤਾਂ ਸਭ ਦੇ ਸਾਹ ਸੂਤੇ ਗਏ ਕਿ ਸਾਡੇ ਕੋਲ ਲੋਕ ਗੀਤਾਂ ਤੇ ਲੋਕ ਗਾਇਕੀ ਦਾ ਵੱਡਾ ਸਰਮਾਇਆ ਮੌਜੂਦ ਹੈ। ਅਸੀਂ ਤੇ ਐਵੇਂ ਭੁੱਲੇ-ਭਟਕੇ ਫਿਰਦੇ ਹਾਂ। ਪੁਰਸਕਾਰ ਪ੍ਰਾਪਤ ਕਰਨ ਵਾਲੇ ਪੁਰਾਣੇ ਤੇ ਭੁੱਲੇ ਵਿਸਰੇ ਬਾਬਿਆਂ ਤਾਰੀ ਤੇ ਰਤਨ ਦੀਆਂ ਉਚੀਆਂ ਤੇ ਰਸੀਲੀਆਂ ਅਵਾਜ਼ਾਂ ਵੀ ਦਿਲਾਂ ਨੂੰ ਹਿਲਾਉਣ ਵਾਲੀਆਂ ਸਨ। ਸੰਤੋਖ ਸਿੰਘ ਧੀਰ ਪੁਰਸਕਾਰ ਪ੍ਰਾਪਤ ਹਸਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਦਰਿਆ ਵੱਲੋਂ ਲੋਕ ਧਾਰਾ ਤੇ ਸਮਾਜਿਕ ਸਰੋਕਾਰਾਂ ਬਾਰੇ ਬੋਲੇ ਬੋਲ ਲੋਕੀ ਇੱਕ ਇੱਕ ਕਰਕੇ ਸੁਣ ਰਹੇ ਸਨ। ਇੱਕ ਛੋਟੇ ਜਿਹੇ ਹਾਲ ਵਿਚ ਅਨੋਖਾ ਸੰਗੀਤਕ ਨਜ਼ਾਰਾ ਬੱਝਾ ਹੋਇਆ ਸੀ ਬਾਹਰ ਮੀਂਹ ਨਾਲ ਤੇਜ਼ ਝੱਖੜ ਝੁੱਲ ਰਿਹਾ ਸੀ।
ਆਪਣੇ ਪ੍ਰਧਾਨਗੀ ਭਾਸ਼ਨ ਵਿਚ ਸਮਾਗਮ ਦੇ ਮੁੱਖ ਮਹਿਮਾਨ ਸ: ਗੁਰਦੇਵ ਸਿੰਘ ਸਹੋਤਾ (ਸਾਬਕਾ ਏ. ਡੀ. ਜੀ.ਪੀ.) ਨੇ ਕਿਹਾ ਕਿ ਅਜਿਹੇ ਸਮਾਗਮ ਸਾਡੀ ਨਵੀ ਪੀੜ੍ਹੀ ਲਈ ਬੜੇ ਸਿਖਿਆ ਦਾਇਕ ਹਨ ਅਤੇ ਇਨ੍ਹਾਂ ਨੂੰ ਪੜਾਅ ਦਰ ਪੜਾਅ ਜਾਰੀ ਰੱਖਣਾ ਚਹੀਦਾ ਹੈ। ਇਸ ਦੌਰਾਨ ਮੰਚ ਸੰਚਾਲਣ ਸ: ਭੁਪਿੰਦਰ ਸਿੰਘ ਸੰਧੂ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਭਗਵੰਤ ਸਿੰਘ ਅੱਜੀ ਨੇ ਕਹੇ। ਸਨਮਾਨਿਤ ਸਖਸੀਅਤਾ ਦੇ ਸਨਮਾਨ ਵਿਚ ਧਰਮਿੰਦਰ ਔਲਖ, ਪਰਮਿੰਦਰ ਸਿੰਘ ਕੰਵਲ, ਨਵਪ੍ਰੀਤ ਸਿੰਘ ਨਈ ਅਤੇ ਮੇਰੇ ਵਲੋਂ ਸਨਮਾਨ ਪੱਤਰ ਪੜ੍ਹੇ ਗਏ। ਸਨਮਾਨ ਹੋਣ ਵਾਲੀਆਂ ਸ਼ਖੀਸਅਤਾ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਹਰ ਕੋਈ ਚਾਹੁੰਦਾ ਸੀ ਕਿ ਸਮਾਰੋਹ ਹੋਰ ਅੱਗੇ ਚੱਲਦਾ ਜਾਵੇ ਪਰਸ਼!!!

[email protected]

RELATED ARTICLES
POPULAR POSTS