Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਆਕਸੀਜਨ ਦੀ ਘਾਟ
ਔਖੀ ਘੜੀ ਹੈ ਭਾਰਤ ਵਾਸੀਆਂ ਲਈ,
ਆਕਸੀਜਨ ਗੈਸ ਦੀ ਬੜੀ ਹੈ ਤੋਟ ਓਥੇ।

ਗੈਸ ਸਿਲੰਡਰਾਂ ਦੀ ਹੋ ਰਹੀ ਜ਼ਮਾਂ-ਖ਼ੋਰੀ,
ਕਿੰਨਾ ਆ ਗਿਆ ਨੀਅਤ ਵਿੱਚ ਖ਼ੋਟ ਓਥੇ।

ਹਸਪਤਾਲਾਂ ਵਿੱਚ ਲੱਭਦਾ ਬੈਡ ਹੈ ਨਹੀਂ,
ਘਰਾਂ ਵਿੱਚ ਤੜ੍ਹਫਦੇ ਨਿੱਕੇ-ਨਿੱਕੇ ਬੋਟ ਓਥੇ।

ਜੱਜ ਹਲੂੰਣਦੇ ਸੁੱਤੀ ਸਰਕਾਰ ਤਾਈਂ,
ਪਾਉਣ ਫ਼ਿਟਕਾਰਾਂ ਤੇ ਕਰ ਰਹੇ ਚੋਟ ਓਥੇ ।

ਬਿਨਾਂ ਮਾਸਕ ਤੋਂ ਹੋਈ ਜਾਣ ਚੋਣ ਜਲਸੇ,
ਬਸ ਕਿਰਾਏ ਤੋਂ ਬੀਬੀਆਂ ਨੂੰ ਹੈ ਛੋਟ ਓਥੇ।

ਸਭ ਪਾਸਿਓਂ ਖ਼ੱਜਲ-ਖੁਆਰ ਲੋਕੀਂ,
ਗੁਰੂ-ਘਰਾਂ ਤੋਂ ਭਾਲ ਰਹੇ ਓਟ ਓਥੇ।

‘ਗਿੱਲ ਬਲਵਿੰਦਰਾ’ ਪੈਣਾ ਨਹੀਂ ਫਰਕ ਬਹੁਤਾ,
ਜਦ ਤਕ ਨੋਟ ਬਦਲੇ ਵਿਕੇਗੀ ਵੋਟ ਓਥੇ ।
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …