Breaking News
Home / ਰੈਗੂਲਰ ਕਾਲਮ / ਜਦੋਂ ਦੇਸ਼ ਕੌਮ ‘ਤੇ….

ਜਦੋਂ ਦੇਸ਼ ਕੌਮ ‘ਤੇ….

(ਸੁਲੱਖਣ ਸਿੰਘ)
ਜਦੋਂ ਦੇਸ਼ ਕੌਮ ‘ਤੇ ਪਈ ਬਿਪਤਾ,
ਮੂਹਰੇ ਹੋ ਕੇ ਝੱਲੀ ਪੰਜਾਬੀਆਂ ਨੇ।
ਆਈ ਦੁਸ਼ਮਣ ਵਲੋਂ ਇੱਕ-ਇੱਕ ਗੋਲੀ,
ਖਾਧੀ ਕੱਲੀ ਕੱਲੀ ਪੰਜਾਬੀਆਂ ਨੇ।
‘ਕੱਠੇ ਹੋ ਕੇ ਯੋਧਿਆਂ ਲੱਗ ਅੱਗੇ,
ਪਾਈ ਤਰਥੱਲੀ ਰਲ਼ ਪੰਜਾਬੀਆਂ ਨੇ।
ਸ਼ਾਸ਼ਕ ਦੇਸ਼ ਦਾ ਲੋਕੋ ਕਰੇ ਅੜੀਆਂ,
ਆਕੜ ਭੰਨੀ ਤਾਂ ਭੰਨੀ ਪੰਜਾਬੀਆਂ ਨੇ।
ਅਵਾਰਾ ਊਠ ਬਿਗੜੇ ਦੇ ਗਲ਼ ਟੱਲੀ,
ਉਹ ਵੀ ਬੰਨ੍ਹੀ ਜਾ ਪੰਜਾਬੀਆਂ ਨੇ।
ਸਾਰਾ ਜੱਗ ਜਾਣੇ ਕਿਉਂ ਭੁੱਲ ਬੈਠੇ,
ਕੀਤੀ ਕੰਨੀ ਨਾ ਕਦੇ ਪੰਜਾਬੀਆਂ ਨੇ।
ਜੰਗ ਕਾਰਗਿਲ ਦੀ ਜਾਂ ਹੋਰ ਹੈ ਸੀ,
ਗੋਲੀ ਠੱਲੀ ਤਾਂ ਠੱਲੀ ਪੰਜਾਬੀਆਂ ਨੇ।
ਸ਼ੇਰਾਂ ਵਾਂਙ ਦਹਾੜਦੇ ਮੈਦਾਨ ਅੰਦਰ,
ਈਨ ਮੰਨੀ ਨਾ ਕਦੇ ਪੰਜਾਬੀਆਂ ਨੇ।
‘ਹਕੀਰ’ ਖ਼ੂਨ ਦੇ ਵਿੱਚ ਹੀ ਗ਼ੈਰਤਾਂ ਨੇ,
ਕੋਈ ਅਵੱਲੀ ਨਾ ਕੀਤੀ ਪੰਜਾਬੀਆਂ।
ਸ਼ਾਂਤ ਰਹਿ ਕੇ ਅਸੀਂ ਗੱਲ ਕਰੀਏ,
ਇੱਕੀਆਂ ਦੇ ਕੱਤੀ ਵੀ ਜਾਣਦੇ ਹਾਂ।
ਕਿਹੜੇ ਹੱਕਾਂ ਦੀ ਤੁਸੀਂ ਗੱਲ ਕਰਦੇ,
ਹੱਕ ਆਪਣੇ ਅਸੀਂ ਪਛਾਣਦੇ ਹਾਂ।
ਫੋਨ -647-786-6329

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …