ਮੈਂ ਕੀ ਸ਼ਰਾਬ ਪੀਣੀ, ਖੁਦ ਹੀ ਸ਼ਰਾਬ ਹਾਂ ਮੈਂ,
ਲਗਦਾ ਸ਼ਰੀਫ ਹਾਂ ਪਰ, ਕੁਝ ਕੁਝ ਖਰਾਬ ਹਾਂ ਮੈਂ।
ਮਹਿਕਾਂ ਵੀ ਵੰਡਦਾ ਹਾਂ, ਚੁਭਦਾ ਵੀ ਹਾਂ ਮੈਂ ਕਾਫੀ,
ਫੁੱਲਾਂ ਦਾ ਮੈਂ ਹਾਂ ਰਾਜਾ, ਸੋਹਣਾ ਗ਼ੁਲਾਬ ਹਾਂ ਮੈਂ।
ਹੈ ਚੀਸ ਮੇਰੀ ਵਖਰੀ, ਤੇ ਦਰਦ ਵੀ ਅਵੱਲਾ,
ਪੂਰਾ ਨਾ ਜੋ ਹੈ ਹੋਇਆ, ਐਸਾ ਖੁਆਬ ਹਾਂ ਮੈਂ।
ਕਈਆਂ ਨੂੰ ਔਖਾ ਲਗਦਾ, ਕਈਆਂ ਨੂੰ ਲਗਦਾ ਡਰ ਹੈ
ਹੁੰਦਾ ਨਾ ਹੱਲ ਕਿਸੇ ਤੋਂ, ਐਸਾ ਹਿਸਾਬ ਹਾਂ ਮੈਂ।
ਕੁਝ ਇਸ ਤਰ੍ਹਾਂ ਦਾ ਹਾਂ ਮੈਂ, ਚਾਹੁੰਦੇ ਨੇ ਸਭ ਹੀ ਪੜ੍ਹਨਾ
ਪੜ੍ਹਨੀ ਵੀ ਇੱਕੋ ਬੈਠਕ, ਐਸੀ ਕਿਤਾਬ ਹਾਂ ਮੈਂ।
ਹੈ ਹੁਸਨ ਦਾ ਗੁਮਾਨ ਵੀ, ਤੇ ਉਮਰ ਦਾ ਤਕਾਜ਼ਾ,
ਸੁਣਦਾ ਨਾ ਜੋ ਕਿਸੇ ਦੀ, ਅੱਥਰਾ ਸ਼ਬਾਬ ਹਾਂ ਮੈਂ।
ਖਾਹਿਸ਼ ਤਾਂ ਹਰ ਕਿਸੇ ਦੀ, ਮੈਨੂੰ ਹੀ ਮਿਲ ਇਹ ਜਾਵੇ
ਮਿਲਦਾ ਨਾ ਹਰ ਕਿਸੇ ਨੂੰ, ਸ਼ਾਹੀ ਕਬਾਬ ਹਾਂ ਮੈਂ।
ਹਰਦੀਪ ਬਿਰਦੀ
9041600900