Breaking News
Home / ਰੈਗੂਲਰ ਕਾਲਮ / ਗਿੱਪੀ ਗਰੇਵਾਲ ਨੂੰ ਆਈ ਨਾਨਕੇ ਪਿੰਡੋਂ ਚਿੱਠੀ

ਗਿੱਪੀ ਗਰੇਵਾਲ ਨੂੰ ਆਈ ਨਾਨਕੇ ਪਿੰਡੋਂ ਚਿੱਠੀ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਪਿਆਰੇ ਗਿੱਪੀ ਜੀਓ, ਹੁਣੇ ਥੁਆਡੀ ਫਿਲਮ ઑਅਰਦਾਸ ਕਰਾਂ਼ ਦੇਖ ਕੇ ਆਇਆ ਹਾਂ। ਇਸਨੂੰ ਇਕੱਲੀ ਫਿਲਮ ਆਖਣ ਹੀ ਨਾਲ ਹੀ ਗੱਲ ਨਹੀਂ ਮੁੱਕ ਜਾਂਦੀ। ਇੱਕ ਫਲਸਫਾ ਹੈ। ਇੱਕ ਕੌਂਸਲਿੰਗ ਵਾਂਗ ਹੈ ਤੇ ਰੀਲੈਕਸੇਸ਼ਨ ਮਹਿਸੂਸ ਕਰਵਾਉਂਦੀ ਹੈ ਤੇਰੀ ਫਿਲਮ। ਜੋ ਮੈਨੂੰ ਮਹਿਸੂਸ ਹੋਇਆ, ਉਹੀ ਡਾਇਰੀ ਰੂਪੀ ਚਿੱਠੀ ਦੇ ਪੰਨੇ ਬਣ ਗਏ। ਗਾਇਕ ਤੇ ਅਦਾਕਾਰ ਤਾਂ ਤੂੰ ਹੈ ਈ ਸੀ ਤੇ ਹੁਣ ਸਫਲ ਨਿਰਦੇਸ਼ਕ ਵੀ ਬਣ ਗਿਆ ਏਂ…ਮੁਬਾਰਕਾਂ ਕਬੂਲ ਕਰ ਆਪਣੇ ਨਾਨਕੇ ਪਿੰਡ ਘੁਗਿਆਣੇ ਵੱਲੀਓਂ। ਦੋਹਤਿਆਂ ઑਤੇ ਸਾਰਾ ਪਿੰਡ ਡਾਹਢਾ ਮਾਣ ਕਰਦਾ ਹੁੰਦੈ, ਸੋ ਭਾਈ, ਜਦ ਦੋਹਤਰਵਾਨ ਹੁਨਰਮੰਦ ਜਾਂ ਗੁਣੀਂ ਨਿੱਕਲ ਆਉਣ ਤਾਂ ਇਹ ਮਾਣ ਹੋਰ ਵੀ ਵਧ ਜਾਂਦੈ। ਮੈਂ ਖੁਦ ਆਪਣੇ ਨਾਨਕੇ ਪਿੰਡ ਸ਼ਰੀਂਹ ਵਾਲੇ ਜਾਂਦਾ ਹਾਂ ਤਾਂ ਇਹੋ-ਜਿਹਾ ਅਹਿਸਾਸ ਮੈਨੂੰ ਅਕਸਰ ਹੀ ਹੁੰਦਾ ਰਹਿੰਦਾ ਹੈ।
ਤੇਰੀ ਫਿਲਮ ਦੇਖਦਿਆਂ ਮੈਨੂੰ ਤੇਰਾ ਨਾਨਕਾ ਪਰਿਵਾਰ ਵੀ ਯਾਦ ਆਈ ਗਿਆ। ਤੇਰੇ ਨਾਨਾ ਸ੍ਰ ਜੋਗਿੰਦਰ ਸਿੰਘ ਬਰਾੜ ਪੰਚਾਇਤ ਵਿਭਾਗ ਵਰਗੇ ਮਹਿਕਮੇ ਦੇ ਉੱਪ ਮੁੱਖੀ ਹੁੰਦਿਆਂ ਤੇ ਚੰਡੀਗੜ੍ਹ ਰਹਿੰਦਿਆਂ ਵੀ ਹਮੇਸ਼ਾ ਚਿੱਟੀ ਦਸਤਾਰ ਤੇ ਚਿੱਟੇ ਪ੍ਰਕਾਸ਼ਮਾਨ ਦਾਹੜੇ ਵਿਚ ਸਜੇ ਹੋਏ, ਨੇਕੀ ਤੇ ਈਮਾਨਾਦਰੀ ਨੂੰ ਪ੍ਰਣਾਏ ਰਹੇ। ਜਦ ਕਦੀ ਮਿਲਦੇ ਤਾਂ ਬਹੁਤ ਪ੍ਰਸੰਨ ਹੁੰਦੇ। ਇੱਕ ਵਾਰ ਪਿੰਡੋਂ ਬੱਸ ਵਿਚ ਬੈਠੇ ਮਿਲ ਗਏ। ਚੰਡੀਗੜ੍ਹ ਨੂੰ ਮੁੜ ਰਹੇ ਸਨ। ਕਿਸੇ ਨੇ ਮੇਰੇ ਬਾਰੇ ਦੱਸਿਆ ਤਾਂ ਬਹੁਤ ਖੁਸ਼ ਹੋਏ ਤੇ ਟਿਕਟ ਦੇ ਪਿੱਛੇ ਹੀ ਆਪਣਾ ਫੋਨ ਨੰਬਰ ਲਿਖ ਕੇ ਦੇ ਦਿੱਤਾ। ਉਦੋਂ ਤੱਕ ਤਾਂ ਸ਼ਾਇਦ ਤੇਰੀ ਕਲਾਕਾਰੀ ਦੇ ਵਿਗਸਣ ਬਾਰੇ ਅੰਦਾਜ਼ਾ ਵੀ ਨਹੀਂ ਹੋਣਾ ਉਹਨਾਂ ਨੂੰ। ਤੇਰੇ ਮਾਮਾ ਸ੍ਰ ਸੁਰਿੰਦਰ ਸਿੰਘ ਤੇ ਉਹਨਾਂ ਦੇ ਬੇਟੇ ਗਿੱਪੀ ਬਰਾੜ ਤੇਰੇ ਵੱਡੇ ਭਾਈ ਸਿੱਪੀ ਹੁਰਾਂ ਨਾਲ 2011 ਵਿਚ ਆਪਣੀ ਆਰਸਟੇਲੀਆ ਫੇਰੀ ਸਮੇਂ ਦੀਆਂ ਯਾਦਾਂ ਵੀ ਇਹ ਫਿਲਮ ਦੇਖਦਿਆਂ ਤਾਜ਼ੀਆਂ ਹੋ ਗਈਆਂ ਨੇ।
ਫਿਲਮਾਂ ਬਹੁਤ ਬਣ ਰਹੀਆਂ ਨੇ। ਵੇਖੀਆਂ ਜਾ ਰਹੀਆਂ ਨੇ। ਨਾਵਾਂ ਤੇ ਨਾਮਣਾ ਕਮਾ ਰਹੀਆਂ ਨੇ। ਕਈ ਰੱਦੀਆਂ ਜਾ ਰਹੀਆਂ ਨੇ ਤੇ ਦਰਸ਼ਕ ਛੇਤੀ ਹੀ ਭੁੱਲ-ਭੁਲਾ ਜਾਂਦੇ ਨੇ ਪਰ ਲੋਕਾਂ ਨੂੰ ਮੂੰਹੋਂ-ਮੂਹੀਂ ਆਖਣ ਤੇ ਅੱਖੋਂ-ਅੱਖੀਂ ਦੇਖਣ-ਲਾਉਣ ਵਾਲੀ ਮੇਰੀ ਦੇਖੀ ਇਹ ਪੰਜਾਬੀ ਫਿਲਮ ਪਹਿਲੀ ਹੈ, ਜਿਹੜਾ ਦੇਖ ਆਇਆ, ਅਗਲੇ ਨੂੰ ਕਹਿ ਰਿਹਾ ਸੀ ਕਿ ਭਾਈ ਦੇਖਣ ਜਾਹ ਜ਼ਰੂਰ…ਦਰਸ਼ਕ ਅੱਗੇ ਅੱਗੇ ਦੱਸਾਂ ਪਾ ਰਹੇ ਸੁਣ-ਦੇਖ ਰਿਹਾ ਹਾਂ। ਕਹਿੰਦੇ ਨੇ ਕਿ ਉਹ ਕਲਾ ਹੀ ਕੀ, ਜੋ ਦਰਸ਼ਕ ਜਾਂ ਸਰੋਤੇ ਨੂੰ ਹੱਸਣ ਨਾ ਲਾਵੇ। ਰੋਣ ਨਾ ਲਾਵੇ ਤੇ ਸੋਚਣ ਨਾਲ ਲਾਵੇ? ਉਹ ਕਿਤਾਬ ਹੀ ਕੀ, ਜਿਹਦੇ ਪਾਤਰਾਂ ਦੀ ਉਂਗਲੀ ਫੜ ਕੇ ਪਾਠਕ ਨਾਲ-ਨਾਲ ਤੁਰੇ! ਨਿੱਕੇ ਹੁੰਦੇ ਨੇ ਮੈਂ ਆਪਣੇ ਪਿਤਾ ਨਾਲ ઑਪੁੱਤ ਜੱਟਾਂ ਦੇ਼ ਫਿਲਮ ਫਰੀਦਕੋਟ ਸਿਨੇਮੇ ਦੇਖੀ ਸੀ। ਹੁਣ ਮੁਕਤਸਰ ਸਾਹਿਬ ਇੱਕ ਸਿਨੇਮੇ ਗਿਆ ਫਿਲਮ ਦੇਖਣ, ਤਾਂ ਸ਼ਹਿਰ ਦੇ ਕੁਝ ਲੇਖਕ-ਵਿਦਵਾਨ ਵੀ ਸਿਨੇਮੇ ਬੈਠੇ ਨਿਗਾ ਪੈ ਗਏ। ਜਿਹੜੀ ਗੱਲ ਖਾਸ ਲੱਗੀ ਕਿ ਬੜੀ ਦੇਰ ਬਾਅਦ ਕਿਸੇ ਸਿਨੇਮੇ ਵਿਚ ਏਨੀ ਭੀੜ ਤੱਕੀ।
ਬਜ਼ੁਰਗ ਬਾਪੂ, ਬੇਬੇਆਂ, ਨਿਆਣੇ ਤੇ ਮਾਪੇ, ਪਰਿਵਾਰਾਂ ਦੇ ਪਰਿਵਾਰਾਂ ਦਾ ਜਿਵੇਂ ਕੋਈ ਫ਼ਿਲਮੀ ਹੋਵੇ! ਆਖਿਰ ਕੀ ਅਜਿਹੀ ਖਿੱਚ ਹੈ? ਹਰੇਕ ਦਰਸ਼ਕ ਦੀਆਂ ਅੱਖਾਂ ਗਿੱਲੀਆਂ ਸਨ ਭਾਈ…। ਕੀ ਨਿਆਣੇ, ਕੀ ਸਿਆਣੇ, ਸੱਭੇ ਸਾਹ ਰੋਕ ਕੇ ਦੇਖ ਰਹੇ ਸਨ। ਕੀ ਲੱਭ ਰਿਹਾ ਸੀ ਉਹਨਾਂ ਨੂੰ? ਅਜਿਹੇ ਸਵਾਲ ਬੜੇ ਅਹਿਮ ਨੇ। ઑਬਹੁਤ ਕੁਛ਼ ਸੀ। ਅੱਖਾਂ ਏਸ ਲਈ ਗਿੱਲੀਆਂ ਸਨ ਕਿ ਸੁੱਚਤਾ ਤੇ ਸੂਖਮਤਾ ਭਰੇ ਜਜ਼ਬਾਤ ਧੜਕ ਰਹੇ ਸਨ। ਮੁੱਠੀ ‘ઑਚੋਂ ਕੁਝ ਕਿਰ ਰਿਹਾ ਸੀ ਰੇਤੇ ਵਾਂਗ।
ਗੁਰਪੀ੍ਰਤ ਘੁੱਗੀ ਦਾ ਮੈਂ ਉਦੋਂ ਤੋਂ ਬੇਲੀ ਹਾਂ, ਜਦ ਉਸਨੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਓਮ ਪ੍ਰਕਾਸ਼ ਗਾਸੋ ਦੇ ਪੰਜਾਬੀ ਨਾਵਲ ਉਤੇ ਬਣੇ ਲੜੀਵਾਰ ਸੀਰੀਅਲ ઑਬੁਝ ਰਹੀ ਬੱਤੀ ਦਾ ਚਾਨਣ਼ ਵਿਚ ਬੁਲਾਰੇ ਸਾਧ ਦਾ ਰੋਲ ਏਨੀ ਕਲਾਤਮਿਕਤਾ ਤੇ ਪੁਖਤਗੀ ਨਾਲ ਨਿਭਾਇਆ ਸੀ ਕਿ ઑਘੁੱਗੀ ਘੁੱਗ਼ੀ ਹੋ ਗਈ ਸੀ। ਹੱਸਣ-ਹਸਾਉਣ ਵਾਲਾ ਬੰਦਾ ਗੰਭੀਰਤਾ ਦਾ ਪੱਲਾ ਛਡਦਾ ਹੀ ਨਹੀਂ। ਉਸ ਬਾਅਦ ਉਹਨੇ ਇਸ ਫਿਲਮ ਵਿਚ ਵੀ ਇਉਂ ਹੀ ਕੀਤੈ। ਏਸ ਘੁੱਗੀ ਦਾ ਕੋਈ ਮੁਕਾਬਲਾ ਨਹੀਂ, ઑਮੈੋਜ਼ਿਕ ਸਿੰਘ਼ ਕਮਾਲ ਹੈ। ਇਹ ਕੁਦਰਤ ਦਾ ਵਰੋਸਾਇਆ ਕਲਾਕਾਰ ਹੈ। ਬੰਦੇ ਗੱਲਾਂ ਕਰਦੇ ਸੁਣੇ, ਫਿਲਮ ਦਾ ਇੱਕ ਇੱਕ ਡਾਇਲਾਗ ਕੋਈ ਸਨੇਹਾ ਦਿੰਦਾ ਹੈ। ਰਾਣਾ ਰਣਬੀਰ ਸਾਹਿਤਕ ਹੋਣ ਕਰਕੇ ਕੋਈ ਕਸਰ ਨਹੀਂ ਛਡਦਾ ਵਾਰਤਾਲਾਪ ਲਿਖਣ ਵਿਚ। ਵਿਅੰਗ ਵੀ ਗੁੱਝਾ ਹੈ। ਮਸਖਰੀ ਵੀ ਹੈ। ਉਦਰੇਵਾਂ, ਝੋਰਾ, ਕਿਤੇ ਕਿਤੇ ਹਾਸਾ ਤੇ ਰੋਣਾ…ਸਭ ਨਾਲੋ ਨਾਲ ਚਲਦੇ ਨੇ। ਕੈਂਸਰ ਦੇ ਮਰੀਜ਼ਾਂ ਨੂੰ ਜ਼ਿੰਦਾ ਦਿਲੀ ਦਿੰਦਾ ਹੈ ਘੁੱਗੀ ਦਾ ਰੋਲ। ਹਿੰਦੂ, ਮੁਸਲਿਮ ਤੇ ਸਿੱਖ, ਤਿੰਨਾ ਦੀ ਦੋਸਤੀ ਭਾਈਚਾਰਕ ਸੁਨੇਹਾ ਦੇਣ ਵਾਲੀ ਹੈ। ਮਲਕੀਤ ਰੌਣੀ ਆਸ ਤੋ ਵੱਧ ਨਿਭਿਆ ਹੈ। ਸੋ, ਪਿਆਰੇ ਵੀਰ, ਲਗੇ ਰਹੋ ਮੁੰਨਾ ਭਾਈ…। ਇਹ ਚਿੱਠੀ ਤੇਰੇ ਨਾਨਕੇ ਪਿੰਡ ਘੁਗਿਆਣੇ, ਆਪਣੇ ਕੋਠੇ ઑਦੀ ਛੱਤ ‘ઑઑਤੇ ਡੱਠੇ ਬੈਂਚ ਉਤੇ ਬੈਠਾ ਲਿਖ ਰਿਹਾ ਹਾਂ।

Check Also

ਕਥਾਵਾਂ ਹੋਈਆਂ ਲੰਮੀਆਂ

ਭਾਗ ਦੂਜਾ ਇੰਗਲੈਂਡ ਵਿਚ ਖੁਸ਼ੀਆਂ ਭਰੇ 20 ਦਿਨ ਜਰਨੈਲ ਸਿੰਘ (ਕਿਸ਼ਤ 5) (ਲੜੀ ਜੋੜਨ ਲਈ …