– ਗਿੱਲ ਬਲਵਿੰਦਰ +1 416-558-5530
ਹੰਢਾਇਆ ਸੰਤਾਪ ਆਪਾਂ
ਕਰੋਨਾ ਕਰ ਗਿਆ ਬਹੁਤ ਨੁਕਸਾਨ ਸਾਡਾ,
ਖ਼ੌਰੇ ਕੀਤੇ ਸੀ ਕਿੰਨੇ ਕੁ ਪਾਪ ਆਪਾਂ ।
ਕੈਦੀ ਬਣ ਕੇ ਪੀਂਦੇ ਰਹੇ ਗਰਮ ਪਾਣੀ,
ਇਕਾਂਤਵਾਸ ਦਾ ਹੰਢਾਇਆ ਸੰਤਾਪ ਆਪਾਂ ।
ਦੀਵੇ ਜਗਾਏ, ਖੜ੍ਹਕਾਈਆਂ ਸੀ ਥਾਲੀਆਂ ਵੀ,
ਨਾਲੇ ਮੰਤਰਾਂ ਦਾ ਕਰਿਆ ਸੀ ਜਾਪ ਆਪਾਂ ।
ਫ਼ੰਦਾ Vaccine ਦਾ ਹੁਣ ਏਸ ਦੇ ਗਲ ਪਾਉਣਾ,
ਕਰੋਨੇ ਦੀ ਧੌਣ ਦਾ ਲੈ ਲਿਆ ਮਾਪ ਆਪਾਂ ।
Injection ਦੋ ਲੈ ਕੇ ਕੱਟ ਬਨਵਾਸ ਦੇਣਾ,
ਰਲ-ਮਿਲ ਕਰਾਂਗੇ ਭਰਤ-ਮਿਲਾਪ ਆਪਾਂ ।
Shopping Online ਸਾਨੂੰ ਨਾ ਰਾਸ ਆਵੇ,
ਸਮਾਨ ਚੁਣਾਂਗੇ ਬਜ਼ਾਰ ‘ਚੋਂ ਆਪ ਆਪਾਂ ।
ਸਲਾਹ ਮੰਨਣੀ ਹੈ ਵੱਡੇ-ਵੱਡੇ ਡਾਕਟਰਾਂ ਦੀ,
ਗੱਡੀ ਭਜਾਉਣੀ ਨਹੀਂ ਅਜੇ ਟਾਪੋ-ਟਾਪ ਆਪਾਂ ।
ਘਰਾਂ ਦੇ ਖਾਣੇ ਵੱਲ ਮੋੜੀਏ ਨਵੀਂ ਪੀੜੀ,
ਬਹੁਤੇ ਬਣੀਏ ਨਾ Modern ਮਾਈ-ਬਾਪ ਆਪਾਂ ।
‘ਗਿੱਲ ਬਲਵਿੰਦਰਾ’ ਸਿੱਖੀਏ ਗਲਤੀਆਂ ਤੋਂ,
ਫਸਾਈਏ ਅੰਗੂਠੇ ਦੇ ਵਿੱਚ ਨਾ ਛਾਪ ਆਪਾਂ ।
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …