-5.9 C
Toronto
Friday, February 6, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਵੋਟਾਂ ਪੈ ਗਈਆਂ
ਵੋਟਾਂ ਪੈ ਗਈਆਂ ਤੇ ਲੱਗ ਗਿਆ ਜ਼ੋਰ ਸਾਰਾ,
ਵਰਕਰਾਂ, ਲੀਡਰਾਂ ਦੀ ਹੋ ਗਈ ਬਸ ਹੈ ਜੀ।
ਚੋਗਾ ਖਿਲਾਰਿਆ ਕਈਆਂ ਨੇ ਲਾਰਿਆਂ ਦਾ,
ਜ਼ਹਿਰੀ ਜੀਭ ਨਾਲ ਲਿਆ ਕਿਸੇ ਡੱਸ ਹੈ ਜੀ ।
ਮੰਗੀਆਂ ਮੰਨਤਾਂ ਤੇ ਕੀਤਾ ਸੀ ਦਾਨ-ਪੁੰਨ ਵੀ,
ਕਰ-ਕਰ ਸਿਜਦੇ ਮੱਥਾ ਗਿਆ ਘੱਸ ਹੈ ਜੀ ।
ਸਰਵੇ ਵਾਲਿਆਂ ਦੀ ਨਹੀਂ ਕੋਈ ਪੇਸ਼ ਜਾਂਦੀ,
ਸਿਆਸੀ ਪੰਡਿਤ ਵੀ ਐਤਕੀਂ ਬੇ-ਵੱਸ ਹੈ ਜੀ ।
ਇਕ-ਇਕ ਸੀਟ ਤੋਂ ਪੰਜ-ਪੰਜ ਕਰਨ ਦਾਅਵੇ,
ਪੂਰੇ ਪੰਜਾਬ ਅੰਦਰ ਮੱਚਿਆ ਘੜਮੱਸ ਹੈ ਜੀ ।
ਊਠ ਬੈਠੇਗਾ ਏਸ ਵਾਰ ਕਿਸ ਕਰਵਟ,
10 ਮਾਰਚ ਨੇ ਦੇਣਾ ਸਭ ਦਸ ਹੈ ਜੀ ।
ਈਵੀਐਮ ਮਸ਼ੀਨਾਂ ‘ਤੇ ਭੰਨਣਗੇ ਕਈ ਭਾਂਡਾ,
ਅਕਸਰ ਨੂੰਹ ਨੂੰ ਜਿਵੇਂ ਭੰਡਦੀ ਸੱਸ ਹੈ ਜੀ ।
ਵਿਰਲਾ ਖਲੋਏਗਾ ਲੋਕਾਂ ਸੰਗ ਜਿੱਤ ਕੇ ਵੀ,
‘ਬਲਵਿੰਦਰ’ ਜਿਹਾਂ ਜਾਣਾ ਪਹਾੜਾਂ ਵੱਲ ਨੱਸ ਹੈ ਜੀ ।
ਗਿੱਲ ਬਲਵਿੰਦਰ
CANADA +1.416.558.5530 ([email protected] )

RELATED ARTICLES
POPULAR POSTS