Breaking News

ਗ਼ਜ਼ਲ

ਬਾਗਾਂ ਵਿੱਚ ਪਤਝੜ ਛਾਈ ਹੈ।
ਚਾਰੇ ਪਾਸੇ ਮਚੀ ਦੁਹਾਈ ਹੈ।
ਕੂਕੇ ਕੋਇਲ ਨਾ ਪੈਲ ਮੋਰਾਂ ਦੀ।
ਨਾ ਚਿੜੀਆਂ ਚੀਂ ਚੀਂ ਲਾਈ ਹੈ।
ਡਰ ਦੇ ਮਾਰੇ ਸਹਿਮੇ ਪੰਛੀ,
ਮੌਤ ਕਈਆਂ ਨੂੰ ਆਈ ਹੈ।
ਨਾ ਹੀ ਟਹਿਕਣ, ਮਹਿਕਣ ਫੁੱਲ,
ਕਿੱਧਰੇ ਨਾ ਹਰਿਆਈ ਹੈ।
ਉਦਾਸ ਜਿਹਾ ਹੈ ਚਾਰ ਚੁਫ਼ੇਰਾ,
ਜਿਵੇਂ ਰੁੱਸੀ ਪਈ ਖ਼ੁਦਾਈ ਹੈ।
ਰਹੀ ਨਾ ਪੌਣਾ ਵਿੱਚ ਰਵਾਨੀ,
ਦਿੱਤੀ ਨਾ ਰਾਗ ਸੁਣਾਈ ਹੈ।
ਫ਼ੁੱਲਾਂ ਦਾ ਰਸ ਚੂਸਣ ਵਾਲਾ,
ਭੌਰਾ ਜਿਉਂ ਸ਼ੁਦਾਈ ਹੈ।
ਦਹਿਸ਼ਤ ਰੂਪੀ ਨਾਗਾਂ ਡੰਗਿਆ,
ਮੌਤ ਜਿਵੇਂ ਘਬਰਾਈ ਹੈ।
ਵਿੱਚ ਮਜ਼ਬੂਰੀ ਪੈ ਗਈ ਦੂਰੀ,
ਦੂਰ ਭਾਈ ਤੋਂ ਭਾਈ ਹੈ।
ਰੁੱਤ ਸਰਾਪੀ ਹੋਈ ‘ਹਕੀਰ’,
ਡਰੀ ਪਈ ਲੋਕਾਈ ਹੈ।
– ਸੁਲੱਖਣ ਸਿੰਘ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …