Breaking News
Home / ਰੈਗੂਲਰ ਕਾਲਮ / ਕਿਡੀ ਟੈਕਸ ਕਾਨੂੰਨ ਕੀ ਹੈ ਅਤੇ ਇਹ ਹੋਰ ਸਖਤ ਕਿਉਂ ਹੋ ਗਿਆ

ਕਿਡੀ ਟੈਕਸ ਕਾਨੂੰਨ ਕੀ ਹੈ ਅਤੇ ਇਹ ਹੋਰ ਸਖਤ ਕਿਉਂ ਹੋ ਗਿਆ

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਇਨਕਮ ਟੈਕਸ ਕਾਨੂੰਨ ਵਿਚ ਅਜਿਹੇ ਪ੍ਰਬੰਧ ਹਨ ਜਿਹਨਾਂ ਅਨੁਸਾਰ ਫੈਮਲੀ ਮੈਂਬਰਾਂ ਵਿਚ ਬਿਜਨਸ ਦੀ ਆਮਦਨ ਵੰਡਕੇ ਟੈਕਸ ਬਚਾਉਣ ਦੇ ਤਰੀਕਿਆਂ ਉਤੇ ਨਿਗਾਹ ਰੱਖੀ ਗਈ ਹੈ। ਇਹਨਾਂ ਵਿਚੋਂ ਇਕ ਕਿਡੀ ਟੇੈਕਸ ਕਾਨੂੰਨ ਹੈ ਜੋ ਮਾਈਨਰ ਬੱਚਿਆਂ ਵਿਚ ਬਿਜਨਸ ਦੀ ਆਮਦਨ ਵੰਡਕੇ ਟੈਕਸ ਬਚਾਉਣ ਦੀਆਂ ਸ਼ਰਤਾਂ ਤਹਿ ਕੀਤੀਆਂ ਗਈਆਂ ਹਨ। ਕਿਉਂਕਿ ਇਹ ਕਾਨੂੰਨ ਬੱਚਿਆਂ ਨਾਲ ਸਬੰਧਤ ਹੈ ਇਸ ਲਈ ਇਸਦਾ ਨਾਮ ਵੀ ਕਿਡੀ ਟੈਕਸ ਕਾਨੂੰਨ ਪੈ ਗਿਆ।
ਇਸ ਕਾਨੂੰਨ ਬਣਨ ਤੋਂ ਪਹਿਲਾਂ ਇਨਕਮ ਸਪਲਿਟ ਦਾ ਬਹੁਤ ਵਧੀਆ ਤਰੀਕਾ ਇਹ ਸੀ ਕਿ ਬਿਜਨਸ ਮਾਲਕ ਮਾਈਨਰ ਬੱਚਿਆਂ ਦੇ ਨਾਮ ‘ਤੇ ਸਿੱਧੇ ਜਾਂ ਅਸਿੱਧੇ ਤਰੀਕੇ ਭਾਵ ਫੈਮਲੀ ਟਰੱਸਟ ਬਣਾ ਕੇ ਸ਼ੇਅਰ ਇਸ਼ੂ ਕਰਦਾ ਸੀ। ਫਿਰ ਇਨ੍ਹਾਂ ਸ਼ੇਅਰਾਂ ਉਪਰ ਹੀ ਡਿਵੀਡੈਂਟ ਦਿੰਦੀ ਸੀ ਕੰਪਨੀ ਮਾਈਨਰ ਬੱਚਿਆਂ ਨੂੰ। ਕਿਉਂਕਿ ਛੋਟੇ ਬੱਚੇ ਦੀ ਆਮ ਤੌਰ ‘ਤੇ ਕੋਈ ਹੋਰ ਆਮਦਨ ਨਹੀਂ ਹੁੰਂਦੀ, ਇਸ ਲਈ ਉਸ ਨੂੰ ਕਾਫੀ ਜ਼ਿਆਦਾ ਡਿਵੀਡੈਂਟ ਟੈਕਸ ਫਰੀ ਪੇ ਕੀਤੇ ਜਾ ਸਕਦੇ ਸੀਗੇ। ਮਾਈਨਰ ਬੱਚੇ ਨੂੰ ਪਰਸਨਲ ਟੈਕਸ ਕਰੈਡਟ ਅਤੇ ਡਿਵੀਡੈਂਟ ਟੈਕਸ ਕਰੈਡਿਟ ਕਰਕੇ ਹੋਰ ਵੀ ਬਹੁਤ ਜ਼ਿਆਦਾ ਫਾਇਦਾ ਮਿਲਦਾ ਸੀ। ਫੈਮਲੀ ਟਰੱਸਟ ਰਾਹੀਂ ਹੋਰ ਵੀ ਖਰਚੇ ਜਿਵੇਂ ਬੱਚਿਆਂ ਦੀ ਪੜ੍ਹਾਈ, ਟਿਊਸ਼ਨ ਦੇ ਖਰਚੇ, ਕੈਪਾਂ ਦੇ ਖਰਚੇ ਅਤੇ ਹੋਰ ਕਈ ਕਿਸਮ ਦੇ ਖਰਚੇ ਵੀ ਟੈੇਕਸ ਫਰੀ ਹੋ ਜਾਂਦੇ ਸੀ। ਫਿਰ ਇਹ ਸਾਰਾ ਕੁਝ ਬਦਲ ਗਿਆ ਜਦੋਂ ਸਰਕਾਰ ਨੇ ਆਮਦਨ ਕਰ ਕਾਨੂੰਨ ਵਿਚ ਸੋਧ ਕਰ ਦਿਤੀ। ਹੁਣ ਵੱਧ ਆਮਦਨ ਵਾਲੇ ਪਰਾਈਵੇਟ ਕੰਪਨੀ ਦੇ ਡਿਵੀਡੈਂਟ ਮਾਈਨਰ ਬੱਚਿਆਂ ਨੂੰ ਦੇਕੇ ਟੈਕਸ ਨਹੀਂ ਬਚਾਇਆ ਜਾ ਸਕਦਾ ਸੀ। ਇਸ ਤਰ੍ਹਾਂ ਲੱਗਣ ਵਾਲੇ ਟੈਕਸ ਨੂੰ ਕਿਡੀ ਟੈਕਸ ਵੀ ਕਿਹਾ ਜਾਂਦਾ ਹੈ। ਕਿਡੀ ਟੈਕਸ ਕਾਨੂੰਨ ਅਨੁਸਾਰ ਕੈਨੇਡੀਅਨ ਮਾਪਿਆਂ ਦਾ ਜੇ 18 ਸਾਲ ਤੋਂ ਘੱਟ ਦਾ ਬੱਚਾ ਪ੍ਰਾਈਵੇਟ ਕੰਪਨੀ ਦੇ ਡਿਵੀਡੈਂਟ ਲੈਂਦਾ ਹੈ ਤਾਂ ਇਹਨਾਂ ਡਿਵੀਡੈਂਟਾਂ ਤੇ ਫੈਡਰਲ ਟੈਕਸ ਰੇਟ ਦੇ ਸੱਭ ਤੋਂ ਉਪਰਲੀ ਟੈਕਸ ਬਰੈਕਟ ਦਾ ਟੈਕਸ ਲੱਗਦਾ ਹੈ ਅਤੇ ਇਸ ਤੋਂ ਇਲਾਵਾ ਇਹ ਡਿਵੀਡੈਂਟ ਲੈਣ ਵਾਲਾ ਬੱਚਾ ਡਿਵੀਡੈਂਟ ਟੈਕਸ ਕਰੈਡਿਟ ਤਾਂ ਲੈ ਸਕਦਾ ਹੈ ਪਰ ਪਰਸਨਲ ਟੈਕਸ ਕਰੈਡਿਟ ਦੀਆਂ ਛੋਟਾਂ ਨਹੀ ਲੈ ਸਕਦਾ ਅਤੇ ਇਹ ਟੈਕਸ ਘਟਾਉਣ ਵਾਸਤੇ ਜਿਹੜੀ ਪਹਿਲੀ ਘੱਟੋ-ਘੱਟ ਆਮਦਨ ਤੇ ਟੈਕਸ ਨਹੀਂ ਲੱਗਦਾ ਉਸ ਦਾ ਫਾਇਦਾ ਵੀ ਨਹੀਂ ਲੈ ਸਕਦਾ। ਫਿਰ 2014 ਦੇ ਬੱਜਟ ਵਿਚ ਇਹ ਕਨੂੰਨ ਹੋਰ ਸਖਤ ਕਰ ਦਿਤਾ ਗਿਆ ਅਤੇ ਮਾਈਨਰ ਬੱਚਿਆਂ ਨਾਲ ਆਮਦਨ ਸਪਲਿਟ ਕਰਕੇ ਟੈਕਸ ਬਚਾਉਣਾ ਹੋਰ ਵੀ ਔਖਾ ਕਰ ਦਿਤਾ ਗਿਆ ਹੈ। ਹੁਣ 2018 ਵਿਚ ਇਹ ਕਾਨੂੰਨ ਹੋਰ ਵੀ ਸਖਤ ਕਰ ਦਿਤਾ ਗਿਆ ਹੈ ਅਤੇ ਹੋਰ ਕਈ ਕਿਸਮ ਦੀ ਆਮਦਨ ਇਸ ਵਿਚ ਸਾਮਲ ਕਰ ਦਿਤੀ ਗਈ ਹੈ।
ਪਰ ਵੱਡੇ ਬੱਚਿਆਂ ਨਾਲ ਆਮਦਨ ਵੰਡ ਦੇ ਕਾਨੂੰਨੀ ਰਸਤੇ ਹੁਣ ਵੀ ਮੌਜੂਦ ਹਨ ਜਿਵੇਂ ਬੱਚੇ ਨੂੰ ਆਪਣੇ ਬਿਜਨਸ ਵਿਚ ਨੌਕਰੀ ਦੇ ਕੇ ਤਨਖਾਹ ਦਿਤੀ ਜਾ ਸਕਦੀ ਹੈ ਪਰ ਇਹ ਤਨਖਾਹ ਇੰਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਕਿਸੇ ਹੋਰ ਕਾਮੇ ਨੂੰ ਇਸ ਤਰਾਂ ਦਾ ਕੰਮ ਕਰਨ ਤੇ ਤੁਸੀਂ ਦੇਣੀ ਸੀ। ਅਜਿਹਾ ਕਰਨ ਸਮੇਂ ਟੈਕਸ ਆਡਿਟ ਤੋਂ ਪਾਸ ਹੋਣ ਵਾਸਤੇ ਬੱਚੇ ਦੇ ਕੰਮ ਦੀ ਡੀਟੇਲ, ਕੰਮ ਦੇ ਸਮੇਂ ਦੀ ਪੂਰੀ ਡੀਟੇਲ ਰੱਖਣੀ ਪੈਂਦੀ ਹੈ ਅਤੇ ਪੇ-ਰੋਲ ਟੈਕਸ ਅਤੇ ਸੀਪੀਪੀ ਵੀ ਭਰਨੀ ਪੈਂਦੀ ਹੈ।
ਬੱਚੇ ਨੂੰ ਇੰਨਵੈਸਟ ਕਰਨ ਵਾਸਤੇ ਲੋਨ ਵੀ ਦਿਤਾ ਜਾ ਸਕਦਾ ਹੈ ਇਕ ਸਹੀ ਵਿਆਜ ਰੇਟ ਤੇ ਅਤੇ ਬੱਚਾ ਇਹ ਮਨੀ ਇਨਵੈਸਟ ਕਰ ਸਕਦਾ ਹੈ। ਵਿਆਜ ਰੇਟ ਤੋਂ ਵੱਧ ਦੀ ਆਮਦਨ ਬੱਚੇ ਦੀ ਗਿਣੀ ਜਾਵੇਗੀ ਪਰ ਸਰਤ ਇਹ ਹੈ ਕਿ ਇਹ ਵਿਆਜ ਦੀ ਰਕਮ ਸਮੇਂ ਸਿਰ ਮਾਲਕ ਨੂੰ ਮੋੜਨੀ ਪੈਂਦੀ ਹੈ ਨਹੀੰ ਤਾਂ ਬੱਚੇ ਦੀ ਇਹ ਆਮਦਨ ਲੋਨ ਦੇਣ ਵਾਲੇ ਦੀ ਆਮਦਨ ਵਿਚ ਗਿਣੀ ਜਾਵੇਗੀ।
ਬੱਚੇ ਨੂੰ ਟੀਐਫ ਐਸਏ ਵਿਚ ਪੈਸੇ ਜਮਾਂ ਕਰਵਾਉਣ ਲਈ ਲੋਨ ਦੇ ਸਕਦੇ ਹਾਂ ਕਿਉਕਿ ਟੀ ਐਫ ਐਸ ਏ ਵਿਚਲੀ ਆਮਦਨ ਤੇ ਐਟਰੀਬਿਊਸਨ ਰੂਲ ਲਾਗੂ ਨਹੀੰ ਹੁੰਦਾ।ਜਾਂ ਫਿਰ ਬੱਚਾ ਤੁਹਾਤੋਂ ਲੋਨ ਲੈਕੇ ਪਰਾਪਰਟੀ ਖਰੀਦ ਸਕਦਾ ਹੈ।ਜੇ ਅਸੀਂ ਬੱਚੇ ਨੂੰ ਕਿਰਾਏ ਤੇ ਕਮਰਾ ਲੈਣ ਦਾ ਖਰਚਾ ਦੇ ਰਹੇ ਹਾਂ ਤਾਂ ਇਹੀ ਪੈਸਾ ਮਕਾਨ ਖਰੀਦਣ ਵਾਸਤੇ ਲੋਨ ਦਿਤਾ ਜਾ ਸਕਦਾ ਹੈ। ਕਿਉਂਕਿ ਮਕਾਨ ਤੋਂ ਕੋਈ ਅਮਦਨ ਨਹੀਂ ਹੈ ਇਸ ਕਰਕੇ ਐਟਰੀਬਿਊਸਨ ਰੂਲ ਤੋਂ ਬਚਿਆ ਜਾ ਸਕਦਾ ਹੈ।ਜੇ ਮਕਾਨ ਦੀ ਕੀਮਤ ਵੱਧਦੀ ਹੈ ਤਾਂ ਬੱਚਾ ਆਪਣੇ ਰਿਹਾਇਸ਼ੀ ਘਰ ਤੇ ਮਿਲਣ ਵਾਲੇ ਲਾਭ ਲੈਕੇ ਕੈਪੀਟਲ ਗੇਨ ਦੇ ਟੈਕਸ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਤਰੀਕੇ ਨਾਲ ਟਰੱਸਟ ਨੂੰ ਵੀ ਲੋਨ ਦਿਤਾ ਜਾ ਸਕਦਾ ਹੈ। ਇਹ ਇਕ ਆਮ ਜਾਣਕਾਰੀ ਹੈ,ਇਹ ਸਾਰੇ ਕੰਮ ਇਕ ਕੁਆਲੀਫਾਈਡ ਅਕਾਊਟੈਂਟ ਦੀ ਸਲਾਹ ਨਾਲ ਹੀ ਜੋ ਸਕਦੇ ਹਨ ਕਿਉਂਕਿ ਟੈਕਸ ਦੇ ਫਾਇਦੇ ਸੀ ਆਰ ਏ ਦੇ ਸਾਰੇ ਰੂਲ ਅਪਣਾ ਕੇ ਅਤੇ ਸਾਰੀਆਂ ਸਰਤਾਂ ਪੂਰੀਆਂ ਕਰਕੇ ਹੀ ਲਏ ਜਾ ਸਕਦੇ ਹਨ, ਨਹੀਂ ਤਾਂ ਇਸ ਤਰਾਂ ਦੀ ਸਾਰੀ ਆਮਦਨ ਮੁੜਕੇ ਤੁਹਾਡੀ ਆਮਦਨ ਵਿਚ ਗਿਣੀ ਜਾਵੇਗੀ ਅਤੇ ਟੈਕਸ ਬਚਾਉਂਦੇ ਬਚਾਉਂਦੇ, ਅਖੀਰ ਵਿਚ ਵੱਧ ਟੈਕਸ ਦੇਣਾ ਪੈ ਸਕਦਾ ਹੈ।
ਜੇ ਤੁਹਾਡਾ ਪਰਸਨਲ ਜਾਂ ਬਿਜਨਸ ਟੈਕਸ ਇਸ ਸਾਲ ਦਾ ਜਾਂ ਪਿਛਲੇ ਸਾਲਾਂ ਦਾ ਹੁਣ ਵੀ ਭਰਨ ਤੋਂ ਪਿਆ ਹੈ, ਪਨੈਲਿਟੀ ਲੱਗ ਗਈ ਹੈ, ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ, ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ਤੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …