Toronto ਵਿੱਚ ਤੂਫਾਨ ਆਇਆ
ਲੰਘੇ ਸ਼ਨੀਵਾਰ Toronto ਸੀ ਤੂਫਾਨ ਆਇਆ,
ਤੇਜ਼ ਹਵਾਵਾਂ ਨੇ ਰੁੱਖ ਦਿੱਤੇ ਪੁੱਟ ਮੀਆਂ।
ਪਲਾਂ-ਛਿਣਾਂ ਵਿਚ ਐਸੀ ਸੀ ਆਈ ਪਰਲ੍ਹੋ,
ਖੰਬੇ ਤਾਰਾਂ ਸਮੇਤ ਭੁੰਜੇ ਦਿੱਤੇ ਸੁੱਟ ਮੀਆਂ।
ਛੱਤਾਂ ਉੱਡ ਗਈਆਂ ਤੇ ਹੋਈ ਸੀ ਗੁੱਲ਼ ਬਿਜਲੀ,
ਸੜਕਾਂ ਦੇ ਸਾਈਨ ਬੋਰਡ ਗਏ ਸੀ ਟੁੱਟ ਮੀਆਂ।
ਜ਼ੁੰਮੇਂ-ਸ਼ਾਹ ਨੇ ਘੇਰ ਲਏ ਸੈਰ ਕਰਦੇ,
ਧੱਕ ਕੇ ਲੈ ਗਿਆ ਕਈ-ਕਈ ਫੁੱਟ ਮੀਆਂ।
ਹੋਏ ਨੁਕਸਾਨ ਨੇ ਲੋਕ ਅਵਾਜ਼ਾਰ ਕੀਤੇ,
ਬੱਜਟ ਹਿੱਲਿਆ ਤੇ ਕਾਲਜ਼ਾ ਰਹੇ ਘੁੱਟ ਮੀਆਂ।
ਵੱਧਦੀ ਮਹਿੰਗਾਈ ਨੇ ਪਹਿਲਾਂ ਹੀ ਮੱਤ ਮਾਰੀ,
ਹੁਣ ਕੁਦਰਤ ਨੇ ‘ਬਲਵਿੰਦਰ’ ਲਿਆ ਲੁੱਟ ਮੀਆਂ।
ਗਿੱਲ ਬਲਵਿੰਦਰ
CANADA +1.416.558.5530 ([email protected] )
ਪਰਵਾਸੀ ਨਾਮਾ
RELATED ARTICLES

