1.9 C
Toronto
Thursday, November 27, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

– ਗਿੱਲ ਬਲਵਿੰਦਰ
+1 416-558-5530

ਮੌਤ
ਮੌਤ ਮਿੱਥ ਲਿਆ ਥਾਂ ਅਤੇ ਸਮਾਂ ਜਿਹੜਾ,
ਵੱਧ-ਘੱਟ ਨਾ ਇੱਕ ਵੀ ਪਲ ਹੋਇਆ।
ਭੇਦ ਏਸ ਦਾ ਕੋਈ ਨਾ ਪਾ ਸਕਿਆ,
ਸਾਇੰਸ ਕੋਲੋਂ ਵੀ ਸਵਾਲ ਨਾ ਹੱਲ ਹੋਇਆ।
ਜੇਤੂ ਦੁਨੀਆਂ ਦਾ ਸੀਸ ਝੁਕਾ ਦੇਂਦਾ,
ਬਾਹੂਬਲੀ ਵੀ ਏਥੇ ਨਿਰਬਲ ਹੋਇਆ।
ਓਨੀ-ਓਨੀ ਹੀ ਹੁੰਦੀ ਇਹ ਗਈ ਨੇੜੇ,
ਸੂਰਜ ਜਵਾਨੀ ਦਾ ਜਿਉਂ-ਜਿਉਂ ਢੱਲ੍ਹ ਹੋਇਆ।
ਹਰ ਇੱਕ ‘ਤੇ ਭਾਣਾ ਏਹ ਵਰਤ ਜਾਂਦਾ,
ਅੱਜ ਏਸ ਨਾਲ, ਕਿਸੇ ਨਾਲ ਕੱਲ ਹੋਇਆ।
ਕਿੱਥੇ ਚੱਲਿਆਂ ਅਤੇ ਆਵਾਂਗਾ ਕਦੋਂ ਮੁੜਕੇ,
ਸੁਨੇਹਾ ਇੱਕ ਵੀ ਪਿੱਛੇ ਨਾ ਘੱਲ੍ਹ ਹੋਇਆ।
ਬਹੁਤੇ ਤੁਰੇ ਜਾਣ ਕਲਪਦੇ ਜਗ ਉਤੋਂ,
ਵਿਰਲਾ-ਟਾਵਾਂ ਹੀ ਮੁਸਕਰਾ ਕੇ ਚੱਲ ਹੋਇਆ।
ਅੱਗ ਮੱਚੀ ਤਾਂ ਸਾਰੇ ਹੀ ਪਰਤ ਚਲੇ,
ਬਲਵਿੰਦਰਾ ਕੋਈ ਨਾ ਚਿਤਾ ਦੇ ਵੱਲ ਹੋਇਆ।
gillbs@’hotmail.com

RELATED ARTICLES
POPULAR POSTS