ਬੋਲ ਬਾਵਾ ਬੋਲ
ਨਿੰਦਰਘੁਗਿਆਣਵੀ, 94174-21700
ਸਭਿਆਚਾਰਕਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਅਗਵਾਈਵਿਚ ਪੰਜਾਬ ਕਲਾਪਰਿਸ਼ਦ ਪੰਜਾਬ ਦੇ ਪ੍ਰਸਿੱਧ ਲੇਖਕਾਂ ਤੇ ਕਲਾਕਾਰਾਂ ਦੇ ਜਨਮਦਿਨਮਨਾਉਣਦੀਲੜੀ ਸ਼ੁਰੂ ਕਰਰਹੀ ਹੈ। ਪੰਜਾਬ ਕਲਾਪਰਿਸ਼ਦ ਦੇ ਚੇਅਰਪਰਸਨਦਾ ਸੁਰਜੀਤ ਪਾਤਰਅਤੇ ਸਕੱਤਰ ਜਨਰਲਡਾ. ਲਖਵਿੰਦਰ ਸਿੰਘ ਜੌਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਸ਼ਦਦਾ ਇਹ ਉਪਰਾਲਾਆਪਣੇ ਵਿਰਸੇ ਦੇ ਉਹਨਾਂ ਮਹਾਨਕਲਮਕਾਰਾਂ ਤੇ ਕਲਾਕਾਰਾਂ ਨੂੰ ਯਾਦਕਰਨਾ ਹੈ, ਜਿਨ੍ਹਾਂ ਨੇ ਆਪਣੀਸਾਰੀਉਮਰਸਾਹਿਤ, ਸਭਿਆਚਾਰ ਤੇ ਲੋਕਕਲਾ ਨੂੰ ਸਮਰਪਿਤਕਰ ਦਿੱਤੀ ਹੈ।
ਅਗਸਤਮਹੀਨੇ ਦੌਰਾਨ ਪੈਦਾ ਹੋਏ ਉਘੇ ਫਨਕਾਰਾਂ ਤੇ ਲੇਖਕਾਂ ਵਿਚਅੰਮ੍ਰਿਤਾਪ੍ਰੀਤਮ, ਸੋਹਣ ਸਿੰਘ ਸੀਤਲ, ਡਾ.ਹਰਿਭਜਨ ਸਿੰਘ, ਅਜਮੇਰ ਸਿੰਘ ਔਲਖ, ਰਾਮਸਰੂਪਅਣਖੀ, ਰਣਧੀਰ ਸਿੰਘ ਚੰਦ, ਵਿਧਾਤਾ ਸਿੰਘ ਤੀਰ, ਤਾਰਾ ਸਿੰਘ ਕਾਮਲ, ਇੰਦਰਜੀਤ ਹਸਨਪੁਰੀ, ਅਮਰ ਸਿੰਘ ਸ਼ੌਕੀ, ਆਸਾ ਸਿੰਘ ਮਸਤਾਨਾ, ਹਜ਼ਾਰਾ ਸਿੰਘ ਰਮਤਾ ਦੇ ਜਨਮਦਿਨ ਸਬੰਧੀ ਇਕ ਰੰਗਾਰੰਗ ਸੁਰਮਈ ਸ਼ਾਮਮਨਾਈ ਗਈ। ਇਹ ਸਮਾਗਮ ਪੰਜਾਬ ਕਲਾਭਵਨ ਦੇ ਵਿਹੜੇ ਵਿਚ ਹੋਇਆ, ਜਿਸ ਵਿਚਲੋਕ ਗਾਇਕਾਂ ਦੀਆਂ ਯਾਦਗਾਰੀ ਗਾਇਨ ਵੰਨਗੀਆਂ ਦੇ ਗਾਇਨਕਰਨ ਤੋਂ ਇਲਾਵਾਉਹਨਾਂ ਦੇ ਜੀਵਨ, ਸਾਹਿਤਕਾਰੀ ਤੇ ਕਲਾਵਾਂ ਬਾਰੇ ਜਾਣਕਾਰੀਵੀ ਦਿੱਤੀ ਗਈ। ਇਸ ਸਮਾਗਮਦੀਪ੍ਰਧਾਨਗੀਡਾ. ਸੁਰਜੀਤ ਪਾਤਰਕਰਰਹੇ ਸਨ ਤੇ ਸਵਾਗਤੀਸ਼ਬਦਡਾ. ਲਖਵਿੰਦਰ ਜੌਹਲ ਨੇ ਆਖੇ। ਗਾਇਕਾ ਸੁੱਖੀ ਬਰਾੜ, ਗਾਇਕਾ ਨੀਲਮਸ਼ਰਮਾ, ਗੁਰਿੰਦਰ ਗੈਰੀ, ਰਾਵੀ ਬੱਲ, ਪਦਮ ਸਿੰਧਰਾ, ਮਨਪ੍ਰੀਤ ਭੱਟੀ, ਵਿਸ਼ਾਲਆਦਿ ਗਾਇਕਾਂ ਵੱਲੋਂ ਰਚਨਾਵਾਂ ਦਾ ਗਾਇਨਕੀਤਾ। ਵੱਖ ਵੱਖਕਲਾਕਾਰਾਂ ਤੇ ਲੇਖਕਾਂ ਬਾਰੇ ਡਾ. ਸਰਬਜੀਤ ਸਿੰਘ ਪ੍ਰਧਾਨ ਕੇਂਦਰੀ ਪੰਜਾਬੀ ਲੇਖਕਸਭਾ, ਡਾ.ਯੋਗਰਾਜਚੇਅਰਮੈਨ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ, ਲੇਖਕ ਤੇ ਕਾਲਮਨਵੀਸਨਵਦੀਪ ਸਿੰਘ ਗਿੱਲ ਤੇ ਡਾ.ਨਿਰਮਲ ਜੌੜਾ ਆਪੋ ਆਪਣੇ ਵਿਚਾਰ ਰੱਖੇ। ਡਾ. ਲਖਵਿੰਦਰ ਜੌਹਲ ਅਨੁਸਾਰ ਕਿ ਅਜਿਹਾ ਯਤਨ ਪੰਜਾਬ ਵਿਚ ਪੰਜਾਬ ਕਲਾਪਰਿਸ਼ਦ ਵੱਲੋਂ ਪਹਿਲੀਵਾਰਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚਹੋਰਨਾਂ ਲੇਖਕਾਂ ਤੇ ਕਲਕਾਰਾਂ ਦੇ ਜਨਮਦਿਨ ਸਬੰਧੀ ਸਮਾਗਮਉਹਨਾਂ ਦੇ ਜਨਮਸਥਾਨਅਤੇ ਪਿੰਡਾਂ-ਸ਼ਹਿਰਾਂ ਵਿਚਵੀਕਰਵਾਉਣਦੀਯੋਜਨਾਉਲੀਕੀ ਜਾ ਰਹੀ ਹੈ। ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋਗਰਾਮਦਾਕਨਵੀਨਰਹੋਣਕਰ ਕੇ ਮੇਰੇ ਕੋਲ ਸੀ ਤੇ ਇਹ ਵੀ ਇਕ ਵੱਡਾ ਜਿੰਮਾ ਸੀ ਕਿ ਪੰਜਾਬੀ ਕਲਾਜਗਤਦੀਆਂ ਇਹਨਾਂ ਉਘੀਆਂ ਹਸਤੀਆਂ ਨਾਲ ਅਜਿਹੇ ਸ਼ੁਭ ਅਵਸਰ’ਤੇ ਨਿਆਂ ਹੋਵੇ ਤੇ ਹਰ ਇੱਕ ਬਾਰੇ ਪੂਰਾ-ਪੂਰਾਬੋਲਿਆਵੀਜਾਵੇ ਤੇ ਵਕਤਦੀਕਦਰਵੀ ਹੁੰਦੀ ਰਹੇ।ਡਾ. ਪਾਤਰ ਨੇ ਆਖਿਆ ਕਿ ਅੱਜ ਇਉਂ ਲੱਗ ਰਿਹਾ ਹੈ ਜਿਵੇਂ ਸਾਡੇ ਤੋਂ ਦੇਰਪਹਿਲਾਂ ਵਿਛੜੀਆਂ ਇਹ ਮਹਾਨਰੂਹਾਂ ਅੱਜ ਫਿਰ ਤੋਂ ਸਾਵੇਂ ਦੇ ਸਾਵੇਂ ਰੂਪਵਿਚਸਾਡੇ ਵਿਚਕਾਰਆਣਬੈਠੀਆਂ ਹੋਣ!
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …