Breaking News
Home / ਨਜ਼ਰੀਆ / ‘ਸਟਾਰ ਰਾਈਟ’ ਸਕੌਟੀਆ ਬੈਂਕ ਨਾਲ : ਕੈਨੇਡਾ ਵਿਚ ਰਹਿਣ ਦੀ ਤਿਆਰੀ

‘ਸਟਾਰ ਰਾਈਟ’ ਸਕੌਟੀਆ ਬੈਂਕ ਨਾਲ : ਕੈਨੇਡਾ ਵਿਚ ਰਹਿਣ ਦੀ ਤਿਆਰੀ

ਟੋਰਾਂਟੋ : ਸਕੌਟੀਆਬੈਂਕ ਨੇ ‘ਸਟਾਰਰਾਈਟ’ ਪ੍ਰੋਗਰਾਮ ਲਈ ਨਵੀਂ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਕੈਨੇਡਾ ਆਉਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਹਿਣਾ ਸੌਖਾਲਾ ਬਣਾਉਣ ਅਤੇ ਬੈਂਕ ਸੁਵਿਧਾ ਲਈ ਉਪਯੋਗੀ ਅਤੇ ਵਿਵਹਾਰਕ ਜਾਣਕਾਰੀ ਦੀ ਪੇਸ਼ਕਸ਼ ਦਿੰਦੀ ਹੈ। ਇਹ ਵੈਬਸਾਈਟ ਬਲੌਗ ਪੋਸਟ, ਵਿਵਹਾਰਕ ਸੂਚੀਆਂ ਅਤੇ ਸਹਾਇਕ ਸਰੋਤਾਂ ਦੇ ਲਿੰਕ ਸਮੇਤ ਸਮੱਗਰੀ ਨਾਲ ਭਰਪੂਰ ਹੈ, ਜੋ ਇਸ ਨੂੰ ਕੈਨੇਡਾ ਵਿੱਚ ਵਸਣ ਜਾਂ ਇਸਦੀ ਤਿਆਰੀ ਕਰਨ ਵਾਲਿਆਂ ਲਈ ਇੱਕ ਥਾਂ ‘ਤੇ ਹੀ ਸਭ ਕੁਝ ਮੁਹੱਈਆ ਕਰਾਉਂਦੀ ਹੈ।
ਕੈਨੇਡਾ ਵਿੱਚ ਜੀਵਨ
ਕੈਨੇਡਾ ਵਿੱਚ ਪਹਿਲੇ ਕੁਝ ਮਹੀਨੇ ਰਹਿਣ ਦੌਰਾਨ ਕਈ ਅਜਿਹੇ ਕਾਰਜ ਹੋਣਗੇ ਜਿਨ੍ਹਾਂ ‘ਤੇ ਧਿਆਨ ਦੇਣ ਦੀ ਲੋੜ ਹੈ:
ੲ ਤੁਹਾਨੂੰ ਰੋਜ਼ਾਨਾ ਦੀ ਖਰੀਦਦਾਰੀ ਕਰਨ ਅਤੇ ਬਿੱਲਾਂ ਦੀ ਅਦਾਇਗੀ ਕਰਨ ਲਈ ਇੱਕ ਬੈਂਕ ਖਾਤਾ ਖੋਲ੍ਹਣ ਦੀ ਲੋੜ ਹੋਵੇਗੀ।
ੲ ਤੁਸੀਂ ਬੇਸ਼ੱਕ ਕਿਰਾਏ ‘ਤੇ ਲੈਣ ਜਾਂ ਖਰੀਦਣ ਦਾ ਫੈਸਲਾ ਕਰਦੇ ਹੋ, ਪਰ ਤੁਹਾਨੂੰ ਨਵਾਂ ਘਰ ਬਣਾਉਣ ਦੀ ਲੋੜ ਹੋਏਗੀ।
ੲ ਤੁਹਾਨੂੰ ਆਪਣਾ ਨਵਾਂ ਭਾਈਚਾਰਾ ਬਣਾਉਣ ਦੀ ਵੀ ਲੋੜ ਹੋਏਗੀ। ਇਸ ਵਿੱਚ ਇਹ ਸਿੱਖਣਾ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੇ ਗੁਆਂਢੀਆਂ ਨੂੰ ਕੀ ਪੇਸ਼ ਕਰਨਾ ਹੈ ਅਤੇ ਆਪਣਾ ਦਾਇਰਾ ਕਿਵੇਂ ਵਧਾਉਣਾ ਹੈ।
ਸਕੌਟੀਆ ਬੈਂਕ ‘ਸਟਾਰਰਾਈਟ’ ਪ੍ਰੋਗਰਾਮ ਰਾਹੀਂ ਸਲਾਹਕਾਰ ਤੁਹਾਨੂੰ ਸਲਾਹ ਦੇ ਕੇ ਅਤੇ ਉਪਲੱਬਧ ਸਰਵੋਤਮ ਸਰੋਤਾਂ ਨੂੰ ਨਿਰਦੇਸ਼ਿਤ ਕਰਕੇ ਇਨ੍ਹਾਂ ਬੁਨਿਆਦੀ ਗੱਲਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ।
‘ਸਕੌਟੀਆਬੈਂਕ ਵਿੱਚ ਬਹੁਸੰਸਕ੍ਰਿਤਕ ਬੈਂਕ ਦੇ ਨਿਰਦੇਸ਼ਕ ਮੁਨਸਿਫ ਸ਼ੇਰਲੀ ਨੇ ਕਿਹਾ, ‘ਇੱਕ ਨਵੇਂ ਦੇਸ਼ ਵਿੱਚ ਜਾਣਾ ਅਤੇ ਨਵੇਂ ਸੱਭਿਆਚਾਰ ਦੇ ਅਨੁਕੂਲ ਹੋਣਾ ਸਹੀ ਸਹਾਇਤਾ ਦੇ ਬਿਨਾਂ ਚੁਣੌਤੀਪੂਰਨ ਹੋ ਸਕਦਾ ਹੈ। ਸਕੌਟੀਆਬੈਂਕ ਦੇ ‘ਸਟਾਰਰਾਈਟ’ ਪ੍ਰੋਗਰਾਮ ਰਾਹੀਂ ਅਸੀਂ ਉਸ ਜਾਣਕਾਰੀ ਨਾਲ ਨਵੇਂ ਕੈਨੇਡਆਈ ਲੋਕਾਂ ਦਾ ਸਵਾਗਤ ਕਰਨਾ ਚਾਹੁੰਦੇ ਹਾਂ ਜੋ ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਜੀਵਨ ਨੂੰ ਸੌਖਾਲਾ ਬਣਾ ਦੇਵੇ। ਸਾਡੇ ਬਹੁਭਾਸ਼ੀ ਸਲਾਹਕਾਰ ਕੈਨੇਡਾ ਨਵੇਂ ਆਉਣ ਵਾਲਿਆਂ ਨੂੰ ਜਿੰਨੀ ਜਲਦੀ ਹੋ ਸਕੇ ਅਤੇ ਜਿੱਥੋਂ ਤੱਕ ਸੰਭਵ ਹੋਵੇ, ਉਨ੍ਹਾਂ ਨੂੰ ਆਸਾਨੀ ਨਾਲ ਘਰ ਵਰਗਾ ਮਹਿਸੂਸ ਕਰਾਉਂਦੇ ਹਨ।”
ਸਕੌਟੀਆਬੈਂਕ ਦਾ ‘ਸਟਾਰਰਾਈਟ’ ਪ੍ਰੋਗਰਾਮ ਵਿਵਹਾਰਕ ਜਾਣਕਾਰੀ ਦੀ ਰੂਪਰੇਖਾ ਤਿਆਰ ਕਰਦਾ ਹੈ ਜਿਵੇਂ ਕਿ ਇੱਕ ਐਸਆਈਐਨ ਕਾਰਡ ਕਿਵੇਂ ਪ੍ਰਾਪਤ ਕੀਤਾ ਜਾਏ, ਮੁਲਾਂਕਣ ਕੀਤੇ ਗਏ ਪ੍ਰਮਾਣ ਪੱਤਰ ਦਾ ਮਹੱਤਵ, ਨੌਕਰੀਆਂ ਲਈ ਬਿਨੈ ਪੱਤਰ ਕਿੱਥੇ ਦਿੱਤੇ ਜਾਣ ਅਤੇ ਹੋਰ ਬਹੁਤ ਕੁਝ। ਇੱਥੇ ਨਵੇਂ ਆਉਣ ਵਾਲਿਆਂ ਅਤੇ ਯੋਗ ਕਰੈਡਿਟ ਕਾਰਡ ਲਈ ਸਕੌਟੀਆਬੈਂਕ ਦੇ ਵਿਸ਼ੇਸ਼ ਬੈਂਕਿੰਗ ਸਮਾਧਾਨਾਂ ‘ਤੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਕੈਨੈਡਾ ਵਿੱਚ ਕਰੈਡਿਟ
ਬੈਂਕਿੰਗ ਪ੍ਰਣਾਲੀਆਂ ਹਰ ਦੇਸ਼ ਵਿੱਚ ਵੱਖਰੀਆਂ ਹਨ। ਇਸ ਲਈ ਕੈਨੇਡੀਅਨ ਬੈਂਕਿੰਗ ਪ੍ਰਣਾਲੀ ਨੂੰ ਸਮਝਣ ਲਈ ਖੋਜ ਕਰਨ ਦਾ ਮਹੱਤਵ ਹੈ। ਸਕੌਟੀਆਬੈਂਕ ਦਾ ‘ਸਟਾਰਰਾਈਟ’ ਪ੍ਰੋਗਰਾਮ ਬੁਨਿਆਦੀ ਗੱਲਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਸਬੰਧੀ ਸੰਖੇਪ ਜਾਣਕਾਰੀ ਦਿੰਦਾ ਹੈ ਕਿ ਕੈਨੇਡੀਅਨ ਕਰੈਡਿਟ ਪ੍ਰੋਫਾਇਲ ਵਿੱਤੀ ਜੀਵਨ ਨੂੰ ਬਣਾਏ ਰੱਖਣ ਲਈ ਸਾਕਾਰਾਤਮਕ ਕਰੈਡਿਟ ਸਕੋਰ ਅਤੇ ਸੁਝਾਅ ਕਿਵੇਂ ਮਦਦਗਾਰ ਬਣ ਸਕਦੇ ਹਨ। ਇਹ ਤੁਹਾਨੂੰ ਟਰੈਕ ‘ਤੇ ਬਣੇ ਰਹਿਣ ਵਿੱਚ ਮਦਦ ਕਰਨ ਲਈ ਤੁਹਾਡੇ ਨਾਲ ਚੈਕ ਸੂਚੀ ਸਾਂਝਾ ਕਰਦਾ ਹੈ ਅਤੇ ਤੁਹਾਨੂੰ ਤੁਹਾਡੇ ਬਜਟ ਦੇ ਅੰਦਰ ਰਹਿਣ ਵਿੱਚ ਮਦਦ ਕਰਦਾ ਹੈ।
ਕੈਨੇਡਾ ਵਿੱਚ ਸਾਕਾਰਾਤਮਕ ਕਰੈਡਿਟ ਸਕੋਰ ਹਿਸਟਰੀ ਬਣਾਉਣਾ ਅਤੇ ਬਣਾਏ ਰੱਖਣਾ ਮਹੱਤਵਪੂਰਨ ਹੈ, ਇਹ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਜੋ ਦਰਸਾਉਂਦਾ ਹੈ ਕਿ ਵਿੱਤੀ ਸੰਸਥਾਵਾਂ ਜਿਵੇਂ ਪੈਸਾ ਉਧਾਰ ਦੇਣ ਵਾਲਿਆਂ ਲਈ ਤੁਸੀਂ ਕਿੰਨੇ ਭਰੋਸੇਯੋਗ ਹੋ। ਜੇਕਰ ਤੁਸੀਂ ਭਰੋਸੇਯੋਗ ਨਹੀਂ ਜਾਪਦੇ ਤਾਂ ਕਿਰਾਏ ਦੀਆਂ ਸੰਪਤੀਆਂ, ਕਰਜ਼ ਜਾਂ ਉਪਯੋਗਤਾ ਖਾਤਿਆਂ ਨੂੰ ਸੁਰੱਖਿਅਤ ਰੱਖਣਾ ਮੁਸ਼ਕਿਲ ਹੋ ਸਕਦਾ ਹੈ। ਕਈ ਬੈਂਕਾਂ ਨੂੰ ਤੁਹਾਨੂੰ ਕਰੈਡਿਟ ਕਾਰਡ ਦੀ ਪ੍ਰਵਾਨਗੀ ਦੇਣ ਤੋਂ ਪਹਿਲਾਂ ਤੁਹਾਡੀ ਕਰੈਡਿਟ ਹਿਸਟਰੀ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਇਸ ਸਮੇਂ ਨੁਕਸਾਨ ਪਹੁੰਚਾ ਸਕਦੀ ਹੈ। ਹਾਲਾਂਕਿ ਸਕੌਟੀਆਬੈਂਕ ਦਾ ‘ਸਟਾਰਰਾਈਟ’ ਪ੍ਰੋਗਰਾਮ ਕੈਨੇਡਾ ਵਿੱਚ ਤੁਹਾਡਾ ਕਰੈਡਿਟ ਸਕੋਰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਕਿਉਂਕਿ ਇਹ ਤੁਹਾਡੇ ਸਾਹਮਣੇ ਕਰੈਡਿਟ ਕਾਰਡ ਦੀ ਹਿਸਟਰੀ ਜਾਣੇ ਬਿਨਾਂ ਤੁਹਾਨੂੰ ਆਪਣਾ ਪਹਿਲਾ ਕਰੈਡਿਟ ਕਾਰਡ ਦੇਣ ਦੀ ਪ੍ਰਵਾਨਗੀ ਦੇਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਮੁਸ਼ਕਿਲ ਹੋ ਸਕਦਾ ਹੈ ਅਤੇ ਨਵੇਂ ਆਉਣ ਵਾਲਿਆਂ ਅੱਗੇ ਕਈ ਸਵਾਲ ਪੈਦਾ ਹੋ ਸਕਦੇ ਹਨ। ਸਫਲਤਾ ਲਈ ਸੈਟ ਹੋਣ ਲਈ ਉਪਲੱਬਧ ਸਰੋਤਾਂ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਲਈ www.scotiabank.com/startright. ‘ਤੇ ਜਾਓ।
ਸਕੌਟੀਆਬੈਂਕ ਬਾਰੇ
ਸਕੌਟੀਆਬੈਂਕ ਕੈਨੇਡਾ, ਇੱਕ ਅੰਤਰਰਾਸ਼ਟਰੀ ਬੈਂਕ ਹੈ ਅਤੇ ਇਹ ਉਤਰੀ ਅਮਰੀਕਾ, ਲਾਤੀਨੀ ਅਮਰੀਕਾ, ਕੈਰੇਬੀਆਈ ਅਤੇ ਮੱਧ ਅਮਰੀਕਾ, ਯੂਰੋਪ ਅਤੇ ਏਸ਼ੀਆ-ਪ੍ਰਸ਼ਾਂਤ ਵਿੱਚ ਮੋਹਰੀ ਵਿੱਤੀ ਸੇਵਾ ਪ੍ਰਦਾਤਾ ਹੈ। ਅਸੀਂ ਵਿਅਕਤੀਗਤ ਅਤੇ ਵਣਜ ਬੈਂਕਿੰਗ, ਧਨ ਪ੍ਰਬੰਧਨ ਅਤੇ ਨਿੱਜੀ ਬੈਂਕਿੰਗ, ਕਾਰਪੋਰੇਟ ਅਤੇ ਨਿਵੇਸ਼ ਬੈਂਕਿੰਗ ਅਤੇ ਪੂੰਜੀ ਬਾਜ਼ਾਰ ਸਮੇਤ ਸਲਾਹ, ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸਥਾਰਤ ਲੜੀ ਰਾਹੀਂ ਆਪਣੇ 24 ਮਿਲੀਅਨ ਗਾਹਕਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਸਮਰਪਿਤ ਹਾਂ। 89,000 ਤੋਂ ਵੱਧ ਕਰਮਚਾਰੀਆਂ ਦੀ ਟੀਮ ਅਤੇ $926 ਬਿਲੀਅਨ ਤੋਂ ਵੱਧ ਦੀ ਸੰਪਤੀ (30, ਅਪ੍ਰੈਲ, 2018 ਤੱਕ) ਟੋਰਾਂਟੋ (ਟੀਐਸਐਕਸ: ਬੀਐਨਐਸ) ਅਤੇ ਨਿਊਯੌਰਕ ਐਕਸਚੇਂਜ (ਐਨਵਾਈਐਸਈ:ਬੀਐਨਐਸ) ਵਿੱਚ ਸਕੌਟੀਆਬੈਂਕ ਦੀਆਂ ਵਪਾਰਕ ਸੇਵਾਵਾਂ ਹਨ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.scotiabank.com ‘ਤੇ ਜਾਓ ਅਤੇ ਟਵਿੱਟਰ ‘ਤੇ ਸਾਨੂੰ @Scotiabank ਫੌਲੋ ਕਰੋ।
ਮੀਡੀਆ ਸੰਪਰਕ: ਕਾਰਿਨਾ ਰੁਆਸ, ਸਕੌਟੀਆਬੈਂਕ[email protected]
ਜੈਸਿਕਾ ਲੀਰੌਕਸ, ਨੈਰੇਟਿਵ ਪੀਆਰ, [email protected]
ੲ ੲ ੲ ੲ ੲ

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …