Breaking News
Home / ਪੰਜਾਬ / ਡਾਕਟਰਾਂ ਦੀ ਘਾਟ ਕਾਰਨ ਸਿਹਤ ਵਿਭਾਗ ‘ਬਿਮਾਰ’

ਡਾਕਟਰਾਂ ਦੀ ਘਾਟ ਕਾਰਨ ਸਿਹਤ ਵਿਭਾਗ ‘ਬਿਮਾਰ’

ਮੋਗਾ/ਬਿਊਰੋ ਨਿਊਜ਼ : ਦੁਨੀਆ ਦੇ ਕੁਝ ਹਿੱਸਿਆਂ ‘ਚ ਕਰੋਨਾ ਦੇ ਕੇਸਾਂ ‘ਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਸੰਭਾਵੀ ਖ਼ਤਰੇ ਨੂੰ ਠੱਲ੍ਹਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਦਾਅਵਿਆਂ ਦੇ ਉਲਟ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ (ਐੱਮਡੀ ਮੈਡੀਸਿਨ) ਸਣੇ ਹੋਰ ਡਾਕਟਰਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ। ਮੋਗਾ ਜ਼ਿਲ੍ਹੇ ‘ਚ ਮਾਹਿਰ ਡਾਕਟਰਾਂ (ਐੱਮਡੀ ਮੈਡੀਸਿਨ) ਸਮੇਤ 45 ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਹਨ। ਜ਼ਿਲ੍ਹੇ ਵਿੱਚ ਇੱਕ ਹੀ ਮਾਹਿਰ (ਐੱਮਡੀ ਮੈਡੀਸਿਨ) ਡਾਕਟਰ ਐਮਰਜੈਂਸੀ ਸੇਵਾਵਾਂ ਨਿਭਾਅ ਰਿਹਾ ਹੈ। ਰੱਬ ਆਸਰੇ ਚੱਲ ਰਹੇ ਮੋਗਾ, ਬਾਘਾਪੁਰਾਣਾ, ਧਰਮਕੋਟ, ਬੱਧਨੀ ਕਲਾਂ ਦੇ ਸਰਕਾਰੀ ਹਸਪਤਾਲ ਮੈਡੀਕਲ ਅਫ਼ਸਰਾਂ ਤੋਂ ਸੱਖਣੇ ਹਨ ਜਿਸ ਕਾਰਨ ਇਹ ਰੈਫਰ ਕਰਨ ਵਾਲੇ ਹਸਪਤਾਲ ਹੀ ਬਣ ਕੇ ਰਹਿ ਗਏ ਹਨ। ਸਿਵਲ ਸਰਜਨ ਡਾ. ਤ੍ਰਿਪਤਪਾਲ ਸਿੰਘ ਨੇ ਜ਼ਿਲ੍ਹਿਆਂ ‘ਚ ਡਾਕਟਰਾਂ ਦੀ ਘਾਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਜਲਦੀ ਹੀ ਨਵੇਂ ਡਾਕਟਰਾਂ ਦੀ ਤਾਇਨਾਤੀ ਕਰ ਰਹੀ ਹੈ।
ਢਾਈ ਸਾਲ ਦੀਆਂ ਸੇਵਾਵਾਂ ਮਗਰੋਂ ਕੱਢੇ ਕਰੋਨਾ ਯੋਧੇ
ਕਰੋਨਾ ਕਾਲ ਦੌਰਾਨ ਸਿਹਤ ਵਿਭਾਗ ਦੀਆਂ ਵੀਡੀਆਰਐੱਲ ਲੈਬਾਰਟਰੀਆਂ ਵਿਚ ਤਾਇਨਾਤ ਸੈਂਕੜਿਆਂ ਦੀ ਗਿਣਤੀ ‘ਚ ਆਊਟਸੋਰਸ ਸਟਾਫ ਨੂੰ ਅਕਤੂਬਰ ਮਹੀਨੇ ਸਰਕਾਰ ਨੇ ਪੱਕਾ ਕਰਨ ਦੀ ਬਜਾਏ ਬਰਖਾਸਤ ਕਰਕੇ ਘਰ ਤੋਰ ਦਿੱਤਾ ਹੈ ਪਰ ਹੁਣ ਸਿਹਤ ਵਿਭਾਗ ਇਨ੍ਹਾਂ ਹਟਾਏ ਗਏ ਕਾਮਿਆਂ ਉੱਤੇ ਮੁੜ ਮਿਹਰਬਾਨ ਹੋਣ ਲੱਗਾ ਹੈ। ਕਰੋਨਾ ਕਾਲ ਦੌਰਾਨ ਹਟਾਏ ਗਏ ਕਾਮਿਆਂ ਨੂੰ ਕਰੋਨਾ ਯੋਧਿਆਂ ਦਾ ਖ਼ਿਤਾਬ ਦਿੰਦਿਆਂ ਸਰਕਾਰ ਨੇ ਸਿਹਤ ਖੇਤਰ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ ਸੀ।
ਇਨ੍ਹਾਂ ਕਾਮਿਆਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਸਾਲ 2020 ਵਿੱਚ ਦਿੱਤੇ ਗਏ ਇਸ਼ਤਿਹਾਰ ਮੁਤਾਬਕ ਕੰਟਰੈਕਟ ਨੌਕਰੀ ਲਈ ਅਪਲਾਈ ਕੀਤਾ ਸੀ ਪਰ ਨਿਯੁਕਤੀ ਹੋਣ ‘ਤੇ ਉਨ੍ਹਾਂ ਨੂੰ ਆਊਟਸੋਰਸਿੰਗ ਕੰਪਨੀ ਅਧੀਨ ਕਰ ਦਿੱਤਾ ਗਿਆ। ਜਿਹੜੇ ਕਰੋਨਾ ਯੋਧਿਆਂ ਨੂੰ ਵੀਆਰਐੱਲਡੀ ਲੈਬਜ਼ ਵਿੱਚ ਹੁਣ ਨਵੇਂ ਸਿਰਿਓਂ ਨਿਯੁਕਤ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਤਨਖਾਹ ਵਿਚ 50 ਪੰਜਾਹ ਫੀਸਦੀ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …