2.3 C
Toronto
Tuesday, December 23, 2025
spot_img
Homeਕੈਨੇਡਾਕ੍ਰੈਡਿਟਵਿਊ ਸੀਨੀਅਰਜ਼ ਕਲੱਬ ਵਲੋਂ ਕਰਵਾਇਆ ਗਿਆ ਕੈਨੇਡਾ ਡੇਅ ਮੇਲਾ

ਕ੍ਰੈਡਿਟਵਿਊ ਸੀਨੀਅਰਜ਼ ਕਲੱਬ ਵਲੋਂ ਕਰਵਾਇਆ ਗਿਆ ਕੈਨੇਡਾ ਡੇਅ ਮੇਲਾ

ਬਰੈਂਪਟਨ/ਬਿਊਰੋ ਨਿਊਜ਼ : ਕ੍ਰੈਡਿਟਵਿਊ ਸੀਨੀਅਰਜ਼ ਕਲੱਬ ਵੱਲੋਂ ਵੀ ਕੈਨੇਡਾ ਡੇਅ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿੱਥੇ ਵਿਰਾਸਤੀ ਖੇਡਾਂ, ਖਾਣਿਆਂ ਨੇ ਸਭ ਨੂੰ ਰੰਗਲੇ ਪੰਜਾਬ ਦੇ ਮੇਲੇ ਯਾਦ ਕਰਵਾ ਦਿੱਤੇ। ਇਸ ਮੌਕੇ ਜੇਤੂਆਂ ਅਤੇ ਕਈ ਹਾਜ਼ਰੀਨ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਸਿਆਸਤਦਾਨਾਂ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਪ੍ਰੋਗਰਾਮ ਦਾ ਹਿੱਸਾ ਬਣਿਆ ਹਰ ਕੋਈ ਵਿਅਕਤੀ ਬੇਹੱਦ ਹੀ ਖੁਸ਼ ਦਿਖਾਈ ਦੇ ਰਿਹਾ ਸੀ, ਜਿਸ ਵਿੱਚ ਲੇਖਕ ਅਤੇ ਸ਼ਾਇਰ ਵੀ ਸ਼ਾਮਲ ਸਨ। ਇਨ੍ਹਾਂ ਨੇ ਆਪਣੇ ਅੰਦਾਜ ਵਿੱਚ ਅਹਿਮ ਪਲਾਂ ਦਾ ਤਰਜਮਾ ਕੀਤਾ ਅਤੇ ਸਮਾਗਮ ਤੇ ਸੀਨੀਅਰਜ਼ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ઠਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਉਣ ਆਏ ਐਮ.ਪੀ ਸੋਨੀਆ ਸਿੱਧੂ, ਐਮ.ਪੀ ਕਮਲ ਖਹਿਰਾ ਅਤੇ ਐਮ.ਪੀ. ਪੀ. ਅਮਰਜੋਤ ਸੰਧੂ ਦੇ ਬਿਆਨਾਂ ਵਿੱਚੋਂ ਫੈਡਰਲ ਚੋਣਾਂ ਦਾ ਰੰਗ ਵੀ ਦੇਖਣ ਨੂੰ ਮਿਲਿਆ, ਜਿਨ੍ਹਾਂ ਆਪਣੀਆਂ ਪਾਰਟੀਆਂ ਅਤੇ ਸਰਕਾਰਾਂ ਦੀ ਸ਼ਲਾਘਾ ਕੀਤੀ..ਤੇ ਇੱਕ ਦੂਜੇ ‘ਤੇ ਸਿਆਸੀ ਹਮਲੇ ਵੀ ਬੋਲੇ। ઠਕ੍ਰੈਡਿਟਵਿਊ ਸੀਨੀਅਰਜ਼ ਕਲੱਬ ਦਾ ਇਹ ਸਮਾਗਮ ਸ਼ਲਾਘਾਯੋਗ ਸੀ। ઠਇਸ ਸਦਕਾ ਬਜ਼ੁਰਗਾਂ ਨੂੰ ਮਿਲ ਬੈਠਣ ਦਾ ਮੌਕਾ ਮਿਲਦਾ ਹੈ ਤੇ ਉਹ ਆਪਣਾ ਸੰਘਰਸ਼ ਨਵੀਂ ਪੀੜ੍ਹੀ ਨੂੰ ਦੱਸਦੇ ਹਨ ਅਤੇ ਆਪਣੇ ਵਿਰਸੇ ਦੀਆ ਜੜ੍ਹਾਂ ਨੂੰ ਡੂੰਘੀਆਂ ਕਰਦੇ ਹਨ।

RELATED ARTICLES
POPULAR POSTS